ਵਾਸ਼ਿੰਗਟਨ, 17 ਦਸੰਬਰ

ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ’ਚ ਹੁਣ ਤੱਕ 66 ਭਾਰਤੀ ਮੂਲ ਦੇ ਲੜਾਕੇ ਹਨ। ਇਹ ਦਾਅਵਾ ਅਮਰੀਕੀ ਵਿਦੇਸ਼ ਵਿਭਾਗ ਨੇ ਅਤਿਵਾਦ ‘ਤੇ ਜਾਰੀ ਤਾਜ਼ਾ ਰਿਪੋਰਟ ‘ਚ ਕੀਤਾ ਹੈ। ਇਸ ਦੇ ਨਾਲ ਹੀ ਰਿਪੋਰਟ ਨੇ ਅੰਤਰਰਾਸ਼ਟਰੀ ਅਤੇ ਖੇਤਰੀ ਅਤਿਵਾਦੀ ਤਾਕਤਾਂ ਨੂੰ ਸਰਗਰਮੀ ਨਾਲ ਖੋਜਣ ਅਤੇ ਉਨ੍ਹਾਂ ਨੂੰ ਰੋਕਣ ਲਈ ਐੱਨਆਈਏ ਸਮੇਤ ਭਾਰਤ ਦੀਆਂ ਅਤਿਵਾਦ ਵਿਰੋਧੀ ਏਜੰਸੀਆਂ ਦੀ ਸ਼ਲਾਘਾ ਕੀਤੀ ਹੈ।