ਬਗਦਾਦ, 13 ਅਕਤੂਬਰ

ਇਰਾਕ ਦੇ ਸੰਸਦ ਭਵਨ ਨੂੰ ਨਿਸ਼ਾਨਾ ਬਣਾਉਂਦਿਆਂ ਵੀਰਵਾਰ ਨੂੰ 9 ਰਾਕਟ ਦਾਗੇ ਗਏ। ਸੰਸਦ ਭਵਨ ਇਥੇ ਗਰੀਨ ਜ਼ੋਨ ਵਿੱਚ ਸਥਿਤ ਹੈ ਜਿਥੇ ਭਾਰੀ ਸੁਰੱਖਿਆ ਪ੍ਰਬੰਧ ਹੁੰਦੇ ਹਨ। ਇਸ ਹਮਲੇ ਕਾਰਨ ਪੰਜ ਜਣੇ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚ ਤਿੰਨ ਨਾਗਰਿਕ ਤੇ ਦੋ ਸੁਰੱਖਿਆ ਕਰਮੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਰਾਕ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਤੇ ਇਸ ਸਬੰਧ ਵਿੱਚ ਵੀਰਵਾਰ ਨੂੰ ਸੰਸਦ ਦਾ ਸੈਸ਼ਨ ਬੁਲਾਇਆ ਗਿਆ ਸੀ। ਹਮਲੇ ਕਾਰਨ ਸੈਸ਼ਨ ਹੁਣ ਦੇਰੀ ਨਾਲ ਸ਼ੁਰੂ ਹੋਵੇਗਾ। ਫਿਲਹਾਲ ਹਮਲਾਵਰਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।