ਕਵੀਟੋ, 29 ਜੁਲਾਈ-ਇਕੁਅਡੋਰ ਨੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਅਸਾਂਜ ਇਸ ਸਮੇਂ ਬਰਤਾਨੀਆਂ ਦੀ ਜੇਲ੍ਹ ਵਿਚ ਹੈ। ਇਕੁਆਡੋਰ ਦੀ ਨਿਆਂ ਪ੍ਰਣਾਲੀ ਨੇ ਦੇਸ਼ ਦੇ ਵਿਦੇਸ਼ ਮੰਤਰਾਲੇ ਦੁਆਰਾ ਦਾਇਰ ਕੀਤੇ ਦਾਅਵੇ ਦੇ ਜਵਾਬ ਵਿੱਚ ਆਸਟਰੇਲੀਆਈ ਨਾਗਰਿਕ ਅਸਾਂਜ ਨੂੰ ਅਧਿਕਾਰਤ ਤੌਰ ’ਤੇ ਉਸ ਦੀ ਨਾਗਰਿਕਤਾ ਰੱਦ ਕਰਨ ਦੀ ਜਾਣਕਾਰੀ ਦਿੱਤੀ।