ਕੈਨਬਰਾ, 13 ਜੂਨ
ਆਸਟਰੇਲੀਆ ਦੇ ਗਰੇਟਾ ਸ਼ਹਿਰ ਦੇ ਵਾਈਨ ਇਲਾਕੇ ਵਿੱਚ ਇੱਕ ਬੱਸ ਪਲਟਣ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 25 ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸਹਾਇਕ ਪੁਲੀਸ ਕਮਿਸ਼ਨਰ ਟ੍ਰੇਸੀ ਚੈਪਮੈਨ ਨੇ ਦੱਸਿਆ ਕਿ ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਸੈਸਨੁੱਕ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਬੱਸ ਚਾਲਕ ਖ਼ਿਲਾਫ਼ ਲੱਗੇ ਦੋਸ਼ਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਦਿੱਤੀ। ਜਾਣਕਾਰੀ ਮੁਤਾਬਕ ਇਹ ਹਾਦਸਾ ਉੱਤਰੀ ਸਿਡਨੀ ਦੇ ਗਰੇਟਾ ਸ਼ਹਿਰ ਦੇ ਵਾਈਨ ਕੰਟਰੀ ਡਰਾਈਵ ’ਤੇ ਰਾਤ 11:30 ਵਜੇ ਧੁੰਦ ਕਾਰਨ ਵਾਪਰਿਆ।