ਨਵੀਂ ਦਿੱਲੀ/ ਮੁੰਬਈ, 21 ਜਨਵਰੀ

ਅਜਿੰਕਿਆ ਰਹਾਣੇ ਦੀ ਅਗਵਾਈ ਵਿਚ ਆਸਟਰੇਲੀਆ ਵਿਚ ਟੈਸਟ ਲੜੀ ਵਿਚ ਇਤਿਹਾਸਕ ਜਿੱਤ ਹਾਸਲ ਕਰਨ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਜ਼ਿਆਦਾਤਰ ਮੈਂਬਰ ਵੀਰਵਾਰ ਨੂੰ ਦੇਸ਼ ਪਰਤ ਆਏ। ਰਹਾਣੇ, ਮੁੱਖ ਕੋਚ ਰਵੀ ਸ਼ਾਸਤਰੀ, ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਅਤੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ੋਅ ਮੁੰਬਈ ਪਹੁੰਚੇ ਜਦਕਿ ਬ੍ਰਿਸਬੇਨ ਟੈਸਟ ਦੇ ਹੀਰੋ ਰਿਸ਼ਭ ਪੰਤ ਸਵੇਰੇ ਦਿੱਲੀ ਪਹੁੰਚੇ।