ਮਾਲਦੀਵ:ਭਾਰਤ ਵਿਚ ਆਈਪੀਐਲ ਖੇਡਣ ਵਾਲੇ ਆਸਟਰੇਲੀਆ ਦੇ ਖਿਡਾਰੀ ਐਤਵਾਰ ਨੂੰ ਦੇਸ਼ ਪੁੱਜਣਗੇ। ਉਨ੍ਹਾਂ ਨੂੰ ਚਾਰਟਡ ਉਡਾਣ ਜ਼ਰੀਏ ਮਾਲਦੀਵ ਤੋਂ ਆਸਟਰੇਲੀਆ ਲਿਜਾਇਆ ਜਾਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਖਿਡਾਰੀ ਹਾਲੇ ਆਸਟਰੇਲਿਆਈ ਸਰਕਾਰ ਦੇ ਹੁੰਗਾਰੇ ਦੀ ਉਡੀਕ ਕਰ ਰਹੇ ਹਨ। ਇਸ ਵੇਲੇ 30 ਆਸਟਰੇਲੀਅਨ ਜਿਨ੍ਹਾਂ ਵਿਚ 14 ਖਿਡਾਰੀ ਮਾਲਦੀਵ ਵਿਚ ਰੁਕੇ ਹੋਏ ਹਨ। ਦੱਸਣਾ ਬਣਦਾ ਹੈ ਕਿ ਆਸਟਰੇਲੀਆ ਨੇ ਕਰੋਨਾ ਦੇ ਕੇਸ ਵਧਣ ਤੋਂ ਬਾਅਦ ਵਿਦੇਸ਼ ਗਏ ਆਪਣੇ ਨਾਗਰਿਕਾਂ ਦੀ ਵਾਪਸੀ ’ਤੇ ਵੀ ਰੋਕ ਲਾ ਦਿੱਤੀ ਸੀ ਜਿਸ ਕਾਰਨ ਇਹ ਖਿਡਾਰੀ ਭਾਰਤ ਵਿਚ ਰਹਿਣ ਦੀ ਥਾਂ ਮਾਲਦੀਵ ਚਲੇ ਗਏ ਸਨ। ਈਐਸਪੀਐਨ ਕ੍ਰਿਕ ਇਨਫੋ ਦੀ ਰਿਪੋਰਟ ਅਨੁਸਾਰ ਇਨ੍ਹਾਂ ਖਿਡਾਰੀਆਂ ਨੂੰ ਆਸਟਰੇਲੀਆ ਵਿਚ 14 ਦਿਨ ਇਕਾਂਤਵਾਸ ਕੀਤਾ ਜਾਵੇਗਾ।