ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀ. ਸੀ. ਸੀ. ਆਈ.) ਨੇ ਮੰਗਲਵਾਰ ਨੂੰ ਭਾਰਤ ਦੌਰੇ ‘ਤੇ ਆ ਰਹੀ ਸ਼੍ਰੀਲੰਕਾ ਟੀਮ ਦੀ ਅਨੁਸੂਚੀ ਦਾ ਐਲਾਨ ਕਰ ਦਿੱਤਾ। ਸ਼੍ਰੀਲੰਕਾ 16 ਨਵੰਬਰ ਤੋਂ 24 ਸਤੰਬਰ ਤੱਕ ਭਾਰਤ ਦੌਰੇ ‘ਤੇ ਰਹੇਗੀ ਜਿੱਥੇ ਉਹ ਤਿੰਨ ਵਨ ਡੇ ਅਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ।
ਮਹਿਮਾਨ ਟੀਮ ਦੌਰੇ ਦੀ ਸ਼ੁਰੂਆਤ ਅਭਿਆਸ ਮੈਚ ਨਾਲ ਕਰੇਗੀ ਜੋਂ 11 ਤੋਂ 13 ਨਵੰਬਰ ਦੇ ਵਿਚਾਲੇ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਜਾਵੇਗਾ, ਟੈਸਟ ਸੀਰੀਜ਼ ਦਾ ਪਹਿਲਾਂ ਮੈਚ ਵੀ ਇਸ ਮੈਦਾਨ ‘ਤੇ 16 ਤੋਂ 20 ਨਵੰਬਰ ਦੇ ਵਿਚਾਲੇ ਖੇਡਿਆ ਜਾਵੇਗਾ।
ਦੂਜਾ ਟੈਸਟ ਮੈਚ ਨਾਗਪੁਰ ‘ਚ 24 ਤੋਂ 28 ਸਤੰਬਰ ਦੇ ਵਿਚਾਲੇ ਖੇਡਿਆ ਜਾਵੇਗਾ।
ਤੀਜੇ ਅਤੇ ਆਖਰੀ ਟੈਸਟ ਮੈਚ ਦੀ ਮੇਜਬਾਨੀ ਦਿੱਲੀ ਕਰੇਗੀ ਜੋਂ 2 ਦਸੰਬਰ ਤੋਂ 6 ਦਸੰਬਰ ਦੇ ਵਿਚਾਲੇ ਖੇਡਿਆ ਜਾਵੇਗਾ।
ਵਨ ਡੇ ਸੀਰੀਜ਼ ਦਾ ਪਹਿਲਾਂ ਮੈਚ ਧਰਮਸ਼ਾਲਾ ‘ਚ 10 ਦਸੰਬਰ ਨੂੰ ਹੋਵੇਗਾ। ਸੀਰੀਜ਼ ਦੇ ਦੂਜੇ ਮੈਚ ‘ਚ ਦੋਵੇਂ ਟੀਮਾਂ ਮੋਹਾਲੀ ‘ਚ 13 ਦਸੰਬਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਇਲਾਵਾ ਵਿਸ਼ਾਖਾਪੱਟਨਮ ‘ਚ 17 ਦਸੰਬਰ ਨੂੰ ਆਖਰੀ ਵਨ ਡੇ ਮੈਚ ਖੇਡਿਆ ਜਾਵੇਗਾ।
ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਕਟਕ ‘ਚ 20 ਦਸੰਬਰ ਤੋਂ ਹੋਵੇਗੀ। ਦੂਜਾ ਮੈਚ ਇਦੌਰ ‘ਚ 22 ਦਸੰਬਰ ਨੂੰ ਆਯੋਜਿਤ ਕੀਤਾ ਜਾਵੇਗਾ। ਤੀਜੇ ਮੈਚ ਦੀ ਮੇਜਬਾਨੀ ਮੁੰਬਈ ਨੂੰ ਮਿਲੀ ਹੈ। ਇਹ ਮੈਚ 24 ਦਸੰਬਰ ਨੂੰ ਖੇਡਿਆ ਜਾਵੇਗਾ।