ਸਿਡਨੀ, 5 ਮਈ
ਆਸਟਰੇਲੀਆ ਦੇ ਸਾਬਕਾ ਟੈਸਟ ਕ੍ਰਿਕਟਰ ਸਟੂਅਰਟ ਮੈਕਗਿੱਲ ਨੂੰ ਪਿਛਲੇ ਮਹੀਨੇ ਸਿਡਨੀ ਸਥਿਤ ਉਸ ਦੇ ਘਰ ਵਿੱਚੋਂ ਕਥਿਤ ਤੌਰ ‘ਤੇ ਅਗਵਾ ਕਰ ਲਿਆ ਗਿਆ ਸੀ ਪਰ ਇਕ ਘੰਟੇ ਬਾਅਦ ਰਿਹਾਅ ਕੀਤਾ ਗਿਆ। ਨਿਊ ਸਾਊਥ ਵੇਲਜ਼ ਪੁਲੀਸ ਨੇ ਦੱਸਿਆ ਕਿ ਛਾਪੇ ਬਾਅਦ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 14 ਅਪਰੈਲ ਨੂੰ ਜਦੋਂ ਸਿਡਨੀ ਦੇ ਉੱਤਰੀ ਹਿੱਸੇ ਦੀ ਸੜਕ ’ਤੇ ਇਕ ਬੰਦੇ ਨੇ ਮੈਕਗਿਲ ਨੂੰ ਰੋਕਿਆ ਤੇ ਫੇਰ ਦੋ ਹੋਰ ਵਿਅਕਤੀ ਆ ਗਏ। ਉਨ੍ਹਾਂ ਕ੍ਰਿਕਟਰ ਨੂੰ ਕਾਰ ਵਿੱਚ ਸੁੱਟਿਆ। ਮੈਕਗਿਲ ਨੂੰ ਸਿਡਨੀ ਦੇ ਦੱਖਣ ਪੱਛਮੀ ਹਿੱਸੇ ਵਿੱਚ ਲਿਜਾਇਆ ਗਿਆ ਤੇ ਉਸ ਨੂੰ ਕੁੱਟਿਆ ਗਿਆ। ਇਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ।