ਢਾਕਾ: ਆਸਟਰੇਲਿਆਈ ਕ੍ਰਿਕਟ ਟੀਮ ਦਾ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲਾ ਬੰਗਲਾਦੇਸ਼ ਦਾ ਦੌਰਾ ਚਾਰ ਮਹੀਨਿਆਂ ਲਈ ਟਲ ਗਿਆ ਹੈ। ਇਹ ਜਾਣਕਾਰੀ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੇ ਦਿੱਤੀ। ਆਸਟਰੇਲੀਆ ਨੇ ਇਸ ਦੌਰੇ ਦੌਰਾਨ ਦੋ ਟੈਸਟ ਮੈਚ (ਜੋ ਵਿਸ਼ਵ ਚੈਂਪੀਅਨਸ਼ਿਪ ਦਾ ਹਿੱਸਾ ਹੈ) ਤੋਂ ਇਲਾਵਾ ਟੀ-20 ਮੈਚਾਂ ਦੀ ਲੜੀ ਵਿੱਚ ਵੀ ਖੇਡਣਾ ਸੀ।