ਮੈਲਬਰਨ:ਆਸਟਰੇਲਿਆਈ ਓਪਨ ਟੈਨਿਸ ਟੂਰਨਾਮੈਂਟ ਲਈ ਖਿਡਾਰੀਆਂ ਨੂੰ ਲਾਸ ਏਂਜਲਸ ਅਤੇ ਆਬੂਧਾਬੀ ਤੋਂ ਇਥੇ ਲਿਆਉਣ ਵਾਲੀਆਂ ਦੋ ਉਡਾਣਾਂ ’ਚੋਂ ਚਾਰ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਮਗਰੋਂ 47 ਖਿਡਾਰੀਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਖੇਡ ਦਾ ਅਭਿਆਸ ਕਰਨ ਲਈ ਕਮਰੇ ’ਚੋਂ ਬਾਹਰ ਜਾਣ ਦੀ ਵੀ ਆਗਿਆ ਨਹੀਂ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਚਾਰਾਂ ਵਿਅਕਤੀਆਂ ’ਚੋਂ ਕੋਈ ਵੀ ਖਿਡਾਰੀ ਨਹੀਂ ਹੈ।