ਮੈਲਬੋਰਨ— ਸੇਰੇਨਾ ਵਿਲੀਅਮਸ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਟੈਨਿਸ ਦੀ ਦੁਨੀਆ ‘ਚ ਆਪਣਾ ਖਾਸ ਸਥਾਨ ਬਣਾਇਆ ਹੈ। 7 ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਸ ਜਨਵਰੀ 2019 ‘ਚ ਅੱਠਵੀਂ ਵਾਰ ਆਸਟਰੇਲੀਆਈ ਓਪਨ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਜੋ ਪਿਛਲੇ ਸਾਲ ਬੱਚੇ ਦੇ ਜਨਮ ਕਾਰਨ ਨਹੀਂ ਖੇਡ ਸਕੀ ਸੀ।
23 ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਸੇਰੇਨਾ ਆਖਰੀ ਵਾਰ 2017 ‘ਚ ਇੱਥੇ ਖੇਡੀ ਸੀ ਜਦੋਂ ਉਹ ਗਰਭਵਤੀ ਸੀ। ਆਸਟਰੇਲੀਆਈ ਓਪਨ ਦੇ ਟੂਰਨਾਮੈਂਟ ਨਿਰਦੇਸ਼ਕ ਕ੍ਰੇਗ ਟਿਲੇ ਨੇ ਕਿਹਾ,”ਮੈਨੂੰ ਇਹ ਦਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸੇਰੇਨਾ ਜਨਵਰੀ ‘ਚ ਇਹ ਟੂਰਨਾਮੈਂਟ ਖੇਡੇਗੀ। ਉਸ ਨੇ 2017 ‘ਚ ਗਰਭਵਤੀ ਰਹਿੰਦੇ ਹੋਏ ਇੱਥੇ ਖਿਤਾਬ ਜਿੱਤਿਆ ਸੀ”