ਮੈਲਬਰਨ:ਸੇਰੇਨਾ ਵਿਲੀਅਮਜ਼ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ਵਿਚ ਪੁੱਜ ਗਈ ਹੈ ਜਿਥੇ ਉਸ ਦਾ ਮੁਕਾਬਲਾ ਨਾਓਮੀ ਓਸਾਕਾ ਨਾਲ ਹੋਵੇਗਾ। ਸੇਰੇਨਾ ਨੇ ਅੱਜ ਸਿਮੋਨਾ ਹਾਲਪ ਨੂੰ ਕੁਆਰਟਰਫਾਈਨਲ ਵਿਚ 6-3, 6-3 ਨਾਲ ਹਰਾਇਆ। ਇਸ ਤੋਂ ਪਹਿਲਾਂ ਨਾਓਮੀ ਨੇ ਸੀ ਸੂ ਵੇਈ ਨੂੰ ਸਿੱਧੇ ਸੈਟਾਂ ਵਿਚ 6-2, 6-2 ਨਾਲ ਹਰਾਇਆ। ਦੂਜੇ ਪਾਸੇ ਪਹਿਲੀ ਵਾਰ ਗਰੈਂਡ ਸਲੈਮ ਦੇ ਮੁੱਖ ਡਰਾਅ ਵਿਚ ਥਾਂ ਬਣਾਉਣ ਵਾਲੇ ਰੂਸ ਦੇ ਕਾਰਾਤਸੇਵ ਨੇ ਸੈਮੀਫਾਈਨਲ ਵਿਚ ਪੁੱਜ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਦਮਿਤਰੋਵ ਨੂੰ 2-6, 6-4, 6-1 ਤੇ 6-2 ਨਾਲ ਹਰਾਇਆ।