ਮੈਲਬਰਨ: ਆਸਟਰੇਲੀਅਨ ਓਪਨ ਵਿੱਚ ਇਲੀਨਾ ਸਵਿਤੋਲਿਨਾ ਨੇ 16 ਸਾਲਾ ਕੋਕੋ ਗਫ ਨੂੰ 6-4 ਤੇ 6-3 ਨਾਲ ਹਰਾਇਆ। ਮਹਿਲਾ ਵਰਗ ਵਿਚ ਸਭ ਤੋਂ ਘੱਟ ਉਮਰ ਦੀ ਖਿਡਾਰਨ ਗਫ ਨੇ ਪਿਛਲੇ ਸਾਲ ਵੀਨਸ ਵਿਲੀਅਮਜ਼ ਤੇ ਨਾਓਮੀ ਓਸਾਕਾ ਨੂੰ ਹਰਾ ਕੇ ਅੰਤਿਮ 16 ਵਿਚ ਥਾਂ ਬਣਾਈ ਸੀ। ਸਵਿਤੋਲਿਨਾ ਤੀਜੇ ਦੌਰ ਵਿਚ ਯੂਲੀਆ ਪੁਤਿੰਟਸਵਾ ਦਾ ਸਾਹਮਣਾ ਕਰੇਗੀ। ਦੂਜੇ ਪਾਸੇ ਕੇਨਿਨ ਖਿਤਾਬ ਬਰਕਰਾਰ ਰੱਖਣ ਦਾ ਦਬਾਅ ਨਹੀਂ ਝੱਲ ਸਕੀ ਤੇ ਦੂਜੇ ਦੌਰ ਵਿਚ ਕੇਆ ਕਾਨੇਪੀ ਤੋਂ 3-6, 2-6 ਨਾਲ ਹਾਰ ਗਈ।