ਮੈਲਬਰਨ, 22 ਜਨਵਰੀ
ਸੇਰੇਨਾ ਵਿਲੀਅਮਜ਼ ਨੇ ਆਪਣੇ ਹਮਲਾਵਰ ਖੇਡ ਦਾ ਚੰਗਾ ਨਜ਼ਾਰਾ ਪੇਸ਼ ਕਰਕੇ ਸੋਮਵਾਰ ਨੂੰ ਇਥੇ ਨੰਬਰ ਇਕ ਖਿਡਾਰੀ ਸਿਮੋਨਾ ਹਾਲੇਪ ਨੂੰ ਹਰਾ ਕੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਲੇਕਿਨ ਪੁਰਸ਼ ਸਿੰਗਲਜ਼ ਵਿੱਚ ਅਲੇਕਸਾਂਦਰ ਜੇਵਰੇਵ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ। ਅਮਰੀਕੀ ਖਿਡਾਰੀ ਸੇਰੇਨਾ ਨੇ ਰੋਮਾਨੀਆ ਦੇ ਸਿਖਰਲਾ ਦਰਜਾ ਪ੍ਰਾਪਤ ਹਾਲੇਪ ਨੂੰ 6-1, 4-6, 6-4 ਨਾਲ ਹਰਾ ਕੇ ਮਾਰਗਰੇਟ ਕੋਰਟ ਦੇ ਰਿਕਾਰਡ 24ਵੇਂ ਗਰੈਂਡਸਲੈਮ ਖ਼ਿਤਾਬ ਦੀ ਬਰਾਬਰੀ ਕਰਨ ਵੱਲ ਕਦਮ ਵਧਾਇਆ। ਕੁਆਰਟਰ ਫਾਈਨਲ ਵਿੱਚ ਉਸ ਦਾ ਮੁਕਾਬਲਾ ਸੱਤਵਾਂ ਦਰਜਾ ਪ੍ਰਾਪਤ ਕਾਰੋਲੀਨਾ ਪਿਲੀਸਕੋਵਾ ਨਾਲ ਹੋਵੇਗਾ। ਚੈੱਕ ਗਣਰਾਜ ਦੀ ਪਿਲੀਸਕੋਵਾ ਨੇ ਦੋ ਵਾਰ ਗਰੈਂਡਸਲੈਮ ਚੈਂਪੀਅਨ ਗਰਬਾਈਨ ਮੁਗੁਰੂਜਾ ’ਤੇ 6-3, 6-1 ਨਾਲ ਆਸਾਨ ਜਿੱਤ ਦਰਜ ਕੀਤੀ ਸੀ। ਸੇਰੇਨਾ ਨੇ ਜਿੱਤ ਤੋਂ ਬਾਅਦ ਕਿਹਾ, ‘‘ਮੈਂ ਫਾਈਟਰ ਹਾਂ। ਮੈਂ ਕਦੇ ਹਾਰ ਨਹੀਂ ਮੰਨਦੀ।’’ ਪੁਰਸ਼ ਸਿੰਗਲਜ਼ ਵਿੱਚ ਜਰਮਨੀ ਦੀ ਚੌਥਾ ਦਰਜਾ ਪ੍ਰਾਪਤ ਜੇਵਰੇਵ ਨੂੰ ਕੈਨੇਡਾ ਦੇ ਮਿਲੋਸ ਰਾਓਨਿਚ ਤੋਂ 6-1, 6-1, 7-6 (7/5) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ 16ਵੀਂ ਦਰਜਾ ਪ੍ਰਾਪਤ ਰਾਓਨਿਚ ਦਾ ਸਾਹਮਣਾ ਫਰਾਂਸ ਦੇ 28ਵੇਂ ਦਰਜਾ ਪ੍ਰਾਪਤ ਲੁਕਾਸ ਪਾਓਲੇ ਨਾਲ ਹੋਵੇਗਾ ਜਿਨ੍ਹਾਂ ਨੇ ਕ੍ਰੋਏਸ਼ੀਆ ਦੇ 11ਵੇਂ ਦਰਜਾ ਪ੍ਰਾਪਤ ਬੋਰਨਾ ਕੋਰਿਚ ਨੂੰ 6-7 (4), 6-4, 7-5, 7-6 (2) ਨਾਲ ਹਾਰ ਦਿੱਤੀ। ਮਹਿਲਾਵਾਂ ’ਚ ਚੌਥੀ ਦਰਜਾ ਪ੍ਰਾਪਤ ਨਾਓਮੀ ਓਸਾਕਾ ਨੇ ਲਾਟਵਿਆ ਦੀ ਅਨਾਸਤਾਸੀਆ ਸੇਵਾਸਤੋਵਾ ਨੂੰ 4-6, 6-3, 6-4 ਨਾਲ ਹਰਾਇਆ। ਅੰਤਿਮ ਅੱਠ ਵਿੱਚ ਉਸ ਦਾ ਸਾਹਮਣਾ ਉਕਰੇਨ ਦੀ ਇਲੀਨਾ ਸਿਵਤੋਲੀਨਾ ਨਾਲ ਹੋਵੇਗਾ ਜਿਨ੍ਹਾਂ ਨੇ ਅਮਰੀਕਾ ਦੀ ਮੇਡਿਸਨ ਕਿਸ ਨੂੰ 6-2, 1-6, 6-1 ਨਾਲ ਹਰਾਇਆ ਸੀ।
ਇਸੇ ਦੌਰਾਨ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਪਹਿਲੇ ਦੋ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਕੇ ਸੋਮਵਾਰ ਨੂੰ ਇਥੇ ਪਾਬਲੋ ਕੋਰੇਨੇ ਬਸਟਾ ਨੂੰ ਹਰਾਹਿਆ ਅਤੇ ਆਸਟਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਨਿਸ਼ੀਕੋਰੀ ਨੇ ਇਹ ਮੁਕਾਬਲਾ 6-7 (8/10), 4-6, 7-6 (7/4), 6-4, 7-6, (10/8) ਨਾਲ ਜਿੱਤਿਆ। ਇਹ ਟੂਰਨਾਮੈਂਟ ਵਿੱਚ ਦੂਜਾ ਮੌਕਾ ਹੈ ਜਦੋਂ ਉਸ ਨੂੰ ਪੰਜ ਸੈੱਟਾਂ ਤਕ ਜੂਝਣਾ ਪਿਆ।
ਮਿਲੋਸ ਰਾਓਨਿਚ ਤੋਂ ਹਾਰ ਕੇ ਅਲੇਗਜੇਂਡਰ ਜਵੇਰੇਵ ਆਸਟਰੇਲੀਆਈ ਓਪਨ ਤੋਂ ਬਾਹਰ ਹੋ ਗਏ ਜਦ ਕਿ ਅਮਰੀਕੀ ਓਪਨ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਅਤੇ ਏਲੀਨਾ ਸਵਿਤੋਲੀਨਾ ਨੇ ਅੰਤਿਮ ਅੱਠ ਵਿੱਚ ਥਾਂ ਬਣਾ ਲਈ। ਜਰਮਨੀ ਦੇ ਚੌਥਾ ਦਰਜਾ ਪ੍ਰਾਪਤ ਜਵੇਰੇਵ ਨੂੰ ਦੁਨੀਆ ਦੀ ਨੰਬਰ ਇਕ ਖਿਡਾਰੀ ਕੈਨੇਡਾ ਦੀ ਰਾਓਨਿਚ ਨੇ 6-1, 6-1, 7-6 ਨਾਲ ਹਰਾਇਆ। ਹੁਣ 16ਵਾਂ ਦਰਜਾ ਪ੍ਰਾਪਤ ਰਾਓਨਿਚ ਦਾ ਸਾਹਮਣਾ ਕ੍ਰੋਏਸ਼ੀਆ ਦੇ ਬਾਰਨੋ ਕੋਰਿਚ ਜਾਂ ਫਰਾਂਸ ਦੇ ਲੁਕਾਸ ਪਾਓਲੇ ਨਾਲ ਹੋਵੇਗਾ। ਮਹਿਲਾ ਵਰਗ ਵਿੱਚ ਚੌਥਾ ਦਰਜਾ ਪ੍ਰਾਪਤ ਓਸਾਕਾ ਨੇ ਲਾਟਵਿਆ ਦੀ ਅਨਾਸਤਾਸੀਆ ਸੇਵਾਸਤੋਵਾ ਨੂੰ 4-6, 6-3, 6-4 ਨਾਲ ਹਰਾਇਆ। ਹੁਣ ਅੰਤਿਮ ਅੱਠ ਵਿੱਚ ਉਸ ਦਾ ਸਾਹਮਣਾ ਉਕਰੇਨ ਦੀ ਸਵਿਤੋਲੀਨਾ ਨਾਲ ਹੋਵੇਗਾ ਜਿਸ ਨੇ ਅਮਰੀਕਾ ਦੀ ਮੇਡਿਸਨ ਕੀਸ ਨੂੰ 6-2, 1-6, 6-1 ਨਾਲ ਮਾਤ ਦਿੱਤੀ। ਉਥੇ ਰਿਕਾਰਡ 24ਵੇਂ ਗਰੈਂਡ ਸਲੈਮ ਖਿਤਾਬ ਜਿੱਤਣ ਦੀ ਕੋਸ਼ਿਸ਼ ਵਿੱਚ ਜੁਟੀ ਸੇਰੇਨਾ ਵਿਲੀਅਮਸ ਦਾ ਸਾਹਮਣਾ ਦੁਨੀਆ ਦੀ ਨੰਬਰ ਇਕ ਖਿਡਾਰੀ ਸਿਮੋਨਾ ਹਾਲੇਪ ਨਾਲ ਹੋਵੇਗਾ ਜੋ ਮਾਂ ਬਣਨ ਤੋਂ ਬਾਅਦ ਉਸ ਲਈ ਸਭ ਤੋਂ ਮੁਸ਼ਕਲ ਮੁਕਾਬਲਾ ਹੈ। ਚੈੱਕ ਗਣਰਾਜ ਦੀ ਸੱਤਵੇਂ ਨੰਬਰ ਦੀ ਕੈਰੋਲੀਨਾ ਪਿਲਸਕੋਵਾ ਨੇ ਲਗਾਤਾਰ ਤੀਜੇ ਸਾਲ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਉਸ ਨੇ ਸਪੇਨ ਦੀ ਗਾਰਬਾਈਨ ਮੁਗੁਰੂਜਾ ਨੂੰ 6-3, 6-1 ਨਾਲ ਹਰਾਇਆ।