ਮੈਲਬਰਨ, 10 ਜਨਵਰੀ
ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਨਾਲ ਨਸਲੀ ਵਿਤਕਰਾ ਕਰਨ ਦੇ ਮਾਮਲੇ ਵਿੱਚ ਇੱਥੋਂ ਦੀ ਇੱਕ ਪੀਜ਼ਾ ਕੰਪਨੀ ਨੂੰ 53 ਹਜ਼ਾਰ ਡਾਲਰ ਦਾ ਹਰਜਾਨਾ ਕੀਤਾ ਗਿਆ ਹੈ। ਸਥਾਨਕ ਬੇਕਰੀ ਵਿੱਚ ਕੰਮ ਕਰਦੀ ਸੁਦੇਸ਼ ਕੁਮਾਰੀ ਨੇ ਸਾਲ 2017 ਵਿੱਚ ਕਿਸੇ ਹੋਰ ਕਰਮਚਾਰੀ ਵੱਲੋਂ ਉਸ ਨਾਲ ਜਿਨਸੀ ਦੁਰਵਿਵਹਾਰ ਕੀਤੇ ਜਾਣ ਦਾ ਮਾਮਲਾ ਸਬੰਧਿਤ ਕੰਪਨੀ ਦੇ ਮੈਨੇਜਰ ਕੋਲ ਚੁੱਕਿਆ ਸੀ। ਮੈਨੇਜਰ ਨੇ ਇਸ ਮਹਿਲਾ ਕਰਮਚਾਰੀ ਨੂੰ ਕੋਈ ਰਾਹਤ ਦੇਣ ਦੀ ਥਾਂ ਉਸ ’ਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਸਬੰਧੀ ਸ਼ਿਕਾਇਤ ’ਤੇ ਸੁਣਵਾਈ ਕਰਦਿਆਂ ਵਿਕਟੋਰੀਅਨ ਟ੍ਰਿਬਿਊਨਲ ਨੇ ਪੀਜ਼ਾ ਕੰਪਨੀ ਰੋਸਾਫੂਡਜ਼ ਨੂੰ ਇਹ ਹਰਜਾਨਾ ਕੀਤਾ ਹੈ।