ਸਿਡਨੀ, 10 ਜਨਵਰੀ
ਆਸਟਰੇਲੀਆ ਨੇ ਸ੍ਰੀਲੰਕਾ ਦੇ ਵਿਰੁੱਧ ਹੋਣ ਵਾਲੇ ਦੋ ਟੈਸਟ ਮੈਚਾਂ ਲਈ ਚੁਣੀ ਟੀਮ ਵਿਚ ਨੌਜਵਾਲ ਬੱਲੇਬਾਜ਼ ਵਿਲ ਪੁਕੋਵਸਕੀ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ ਅਤੇ ਤਜਰਬੇਕਾਰ ਸ਼ਾਨ ਮਾਰਸ਼ ਅਤੇ ਉਸਦੇ ਭਾਈ ਮਿਸ਼ੇਲ ਨੂੰ ਟੀਮ ਵਿਚੋਂ ਬਾਹਰ ਕਰ ਦਿੱਤਾ ਹੈ। ਭਾਰਤ ਤੋਂ ਚਾਰ ਟੈਸਟ ਮੈਚਾਂ ਦੀ ਲੜੀ ਵਿਚ ਮਿਲੀ 2-1 ਦੀ ਹਾਰ ਬਾਅਦ ਸਲਾਮੀ ਬੱਲੇਬਾਜ਼ ਇਰੋਨ ਫਿੰਚ ਅਤੇ ਪੀਟਰ ਹੈਂਡਜ਼ਕੌਂਬ ਨੂੰ ਵੀ ਟੀਮ ਵਿਚੋਂ ਬਾਹਰ ਕਰ ਦਿੱਤਾ ਹੈ। ਫਰਮ ਵਿਚ ਚੱਲ ਰਹੇ ਜੋ ਬਰਨਸ ਨੂੰ ਪਹਿਲੀ ਵਾਰ ਟੀਮ ਵਿਚ ਬੁਲਾਇਆ ਗਿਆ ਹੈ। ਉਹ ਮਾਰਕ ਹੈਰਿਸ ਦੇ ਨਾਲ ਪਾਰੀ ਦਾ ਆਗਾਜ਼ ਕਰ ਸਕਦੇ ਹਨ। ਪਹਿਲਾ ਟੈਸਟ ਮੈਚ 24 ਜਨਵਰੀ ਤੋਂ ਬ੍ਰਿਸਬਨ ਵਿਚ ਖੇਡਿਆ ਜਾਵੇਗਾ। ਦੂਜਾ ਟੈਸਟ ਮੈਚ ਕੈਨਬਰਾ ਵਿਚ ਖੇਡਿਆ ਜਾਵੇਗਾ। ਇਹ ਇੱਕ ਫਰਵਰੀ ਨੂੰ ਸ਼ੁਰੂ ਹੋਵੇਗਾ। ਆਸਟਰੇਲੀਆ ਦੀ ਟੀਮ ਇਸ ਪ੍ਰਕਾਰ ਹੈ: ਕਪਤਾਨ ਟਿਮ ਪੇਨ, ਪੈਟ ਕਮਿਨਸ, ਜੋਸ਼ ਹੇਜਲਵੁੱਡ, ਟਰੇਵਿਡ ਹੈੱਡ, ਉਸਮਾਨ ਖਵਾਜ਼ਾ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਵਿਲ ਪੁਕੋਵਸਕੀ, ਮੈੱਟ ਰੇਨਸ਼ਾਅ, ਮਿਸ਼ੇਲ ਸਟਾਰਕ ਅਤੇ ਪੀਟਰ ਸਿਡਲ।