ਲਾਸ ਏਂਜਲਸ:ਆਸਕਰ ਸਟੇਜ ’ਤੇ ਕੱਲ੍ਹ ਕਾਮੇਡੀਅਨ ਕ੍ਰਿਸ ਰੌਕ ਦੇ ਥੱਪੜ ਮਾਰਨ ਵਾਲੇ ਅਦਾਕਾਰ ਵਿੱਲ ਸਮਿੱਥ ਨੇ ਅੱਜ ਬਿਆਨ ਜਾਰੀ ਕਰ ਕੇ ਮੁਆਫੀ ਮੰਗੀ ਹੈ। ਉਸ ਨੇ ਕਿਹਾ, ‘‘ਹਿੰਸਾ ਹਰ ਰੂਪ ਵਿੱਚ ਵਿਨਾਸ਼ਕਾਰੀ ਹੈ। ਬੀਤੀ ਰਾਤ ਅਕੈਡਮੀ ਐਵਾਰਡਜ਼ ਸ਼ੋਅ ਦੌਰਾਨ ਮੇਰਾ ਵਿਹਾਰ ਸਵੀਕਾਰਨਯੋਗ ਤੇ ਬਖਸ਼ਣਯੋਗ ਨਹੀਂ ਸੀ। ਚੁਟਕਲੇ ਸੁਣਾਉਣੇ ਕੰਮ ਦਾ ਹਿੱਸਾ ਹਨ ਪਰ ਜੈਡਾ (ਸਮਿੱਥ ਦੀ ਪਤਨੀ) ਦੀ ਸਿਹਤ ਬਾਰੇ ਮਜ਼ਾਕ ਕਰਨਾ ਮੇਰੇ ਬਰਦਾਸ਼ਤ ਤੋਂ ਬਾਹਰ ਸੀ। ਮੈਂ ਇਹ ਸਹਿਣ ਨਹੀਂ ਕਰ ਸਕਿਆ ਤੇ ਮੈਂ ਭਾਵਨਾਤਮਕ ਤੌਰ ’ਤੇ ਗ਼ਲਤੀ ਕਰ ਬੈਠਿਆ।’’ ਉਸ ਨੇ ਕਿਹਾ, ‘‘ਕ੍ਰਿਸ, ਮੈਂ ਤੁਹਾਡੇ ਤੋਂ ਜਨਤਕ ਤੌਰ ’ਤੇ ਮੁਆਫੀ ਮੰਗਣਾ ਚਾਹੁੰਦਾ ਹਾਂ। ਮੈਂ ਗ਼ਲਤੀ ਕੀਤੀ ਜਿਸ ’ਤੇ ਸ਼ਰਮਿੰਦਾ ਹਾਂ। ਪਿਆਰ ਦੀ ਦੁਨੀਆਂ ’ਚ ਹਿੰਸਾ ਲਈ ਕੋਈ ਥਾਂ ਨਹੀਂ ਹੈ।’’