ਬੰਗਲੂਰੂ, 11 ਦਸੰਬਰ
ਪੰਜਾਬ ਪੁਲੀਸ ਨੇ ਆਈਟੀਬੀਪੀ ਜਲੰਧਰ ਨੂੰ 7-1 ਨਾਲ ਹਰਾ ਕੇ ਆਲ ਇੰਡੀਆ ਪੁਲੀਸ ਹਾਕੀ ਚੈਂਪੀਅਨਸ਼ਿਪ ਵਿੱਚ ਖ਼ਿਤਾਬੀ ਜਿੱਤ ਹਾਸਲ ਕੀਤੀ ਹੈ। ਪੰਜਾਬ ਪੁਲੀਸ ਦੇ ਸਟਰਾਈਕਰ ਰਮਨਦੀਪ ਸਿੰਘ ਨੇ ਸੱਟ ਕਾਰਨ ਇਸ ਮੁਕਾਬਲੇ ਵਿੱਚ ਹਿੱਸਾ ਨਹੀਂ ਲਿਆ ਤੇ ਟੀਮ ਸ਼ੁਰੂ ਤੋਂ ਹੀ ਹਮਲਾਵਾਰ ਰੁੱਖ਼ ਵਿੱਚ ਰਹੀ। ਪੰਜਾਬ ਤਰਫੋਂ ਹਰਦੀਪ ਸਿੰਘ ਨੇ 14ਵੇਂ ਮਿੰਟ ਵਿੱਚ, ਕਰਨਬੀਰ ਸਿੰਘ ਨੇ 17ਵੇਂ ਤੇ 39ਵੇਂ ਮਿੰਟ ਵਿੱਚ, ਕੰਵਰਜੀਤ ਸਿੰਘ ਨੇ 20ਵੇਂ ਮਿੰਟ ਵਿੱਚ, ਕੈਪਟਨ ਦੁਪਿੰਦਰਦੀਪ ਨੇ 41ਵੇਂ ਮਿੰਟ ਵਿੱਚ ਅਤੇ ਜਗਮੀਤ ਸਿੰਘ ਨੇ 53ਵੇਂ ਮਿੰਟ ਵਿੱਚ ਅਤੇ ਬਲਵਿੰਦਰ ਸਿੰਘ ਨੇ 55ਵੇਂ ਮਿੰਟ ਵਿੱਚ ਗੋਲ ਕੀਤੇ। ਆਈਟੀਬੀਪੀ ਜਲੰਧਰ ਤਰਫੋਂ ਇਕਲੌਤਾ ਗੋਲ ਸੁਨੀਲ ਕਿਜੂਰ ਵੱਲੋਂ 27ਵੇਂ ਮਿੰਟ ਵਿੱਚ ਕੀਤਾ ਗਿਆ। ਇਸੇ ਤਰ੍ਹਾਂ ਮਹਿਲਾਵਾਂ ਦੇ ਫਾਈਨਲ ਮੁਕਾਬਲੇ ਵਿੱਚ ਸਸ਼ਤਰ ਸੀਮਾ ਬਲ ਨੇ ਸੀਆਰਪੀਐੱਫ ਦਿੱਲੀ ਨੂੰ 3-1 ਨਾਲ ਮਾਤ ਦਿੱਤੀ