ਬਰਮਿੰਘਮ, 18 ਮਾਰਚ-ਭਾਰਤ ਦੇ ਚਾਰ ਸ਼ਟਲਰ ਇਥੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ ਦਾਖਲ ਹੋਏ, ਜਦੋਂਕਿ ਸਾਬਕਾ ਨੰਬਰ ਇੱਕ ਖਿਡਾਰਨ ਸਾਇਨਾ ਨੇਹਵਾਲ ਸੱਟ ਲੱਗਣ ਕਾਰਨ ਆਪਣੇ ਪਹਿਲੇ ਮਹਿਲਾ ਸਿੰਗਲ ਮੈਚ ਤੋਂ ਬਾਹਰ ਹੋ ਗਈ। ਸਾਇਨਾ ਨੂੰ ਉਸਦੇ ਸੱਜੇ ਪੱਟ ਦੀ ਸੱਟ ਕਾਰਨ ਮੈਚ ਵਿਚਾਲੇ ਛੱਡਣਾ ਪਿਆ। ਜਿਸ ਵੇਲੇ ਉਸ ਨੇ ਮੈਚ ਵਿਚਾਲੇ ਛੱਡਿਆ ਉਹ ਡੈਨਮਾਰਕ ਦੀ ਸੱਤਵੀਂ ਦਰਜਾ ਪ੍ਰਾਪਤ ਮਿਆ ਬਲਿਚਫੀਲਡ ਖ਼ਿਲਾਫ਼ 8-21 4-10 ਨਾਲ ਪਿਛੜ ਰਹੀ ਸੀ।ਪੁਰਸ਼ ਸਿੰਗਲਜ਼ ਵਿੱਚ ਵਿਸ਼ਵ ਦੇ 15ਵੇਂ ਨੰਬਰ ਦੇ ਖਿਡਾਰਨ ਸਾਈ ਪ੍ਰਨੀਤ ਨੇ ਫਰਾਂਸ ਦੀ ਟੋਮਾ ਜੂਨੀਅਰ ਪੋਪੋਵ ਨੂੰ 21-18 22-20 ਨਾਲ ਹਰਾਇਆ, ਜਦਕਿ ਐੱਚਐੱਸ ਪ੍ਰਣਯ ਨੇ ਮਲੇਸ਼ੀਆ ਦੇ ਡੇਰੇਨ ਲਿਊ ਨੂੰ 21-21 21-10 ਨਾਲ ਮਾਤ ਦਿੱਤੀ। ਸਮੀਰ ਵਰਮਾ ਨੇ ਬ੍ਰਾਜ਼ੀਲ ਦੇ ਯਗੋਰ ਕੋਲਹੋ ਨੂੰ 21-11 21-19 ਨਾਲ ਅਤੇ ਲਕਸ਼ਿਆ ਸੇਨ ਨੇ ਥਾਈਲੈਂਡ ਦੇ ਕਾਂਤਾਫੋਨ ਵੈਂਗਚਰਾਇਨ ਨੂੰ 21-18 21-12 ਨਾਲ ਹਰਾਕੇ ਦੂਜੇ ਦੌਰ ਵਿੱਚ ਪ੍ਰਵੇਸ਼ ਕੀਤਾ।