ਮੁੰਬਈ, 29 ਅਕਤੂਬਰ

ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਸ਼ੁੱਕਰਵਾਰ ਦੀ ਰਾਤ ਵੀ ਇਥੋਂ ਦੇ ਆਰਥਰ ਰੋਡ ਜੇਲ੍ਹ ਵਿੱਚ ਗੁਜ਼ਾਰਨੀ ਪਵੇਗੀ ਕਿਉਂਕਿ ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਆਰੀਅਨ ਦੀ ਰਿਹਾਈ ਸਬੰਧੀ ਕਾਗਜ਼ਾਤ ਤੈਅ ਸਮੇਂ ਵਿੱਚ ਉਨ੍ਹਾਂ ਨੂੰ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਤੇ ਕਿਸੇ ਵੀ ਵਿਅਕਤੀ ਨੂੰ ਖਾਸ ਤਵੱਜੋ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਗਜ਼ਾਤ ਪ੍ਰਾਪਤ ਕਰਨ ਦਾ ਸਮਾਂ ਸ਼ਾਮ 5.30 ਵਜੇ ਤੱਕ ਸੀ ਤੇ ਇਹ ਸਮਾਂ ਬੀਤ ਚੁੱਕਾ ਹੈ। ਆਰੀਅਨ ਦੇ ਵਕੀਲਾਂ ਨੇ ਸੰਕੇਤ ਦਿੱਤਾ ਸੀ ਕਿ ਸ਼ਾਮ 7 ਵਜੇ ਤੱਕ ਵੀ ਜੇਕਰ ਜੇਲ੍ਹ ਵਿੱਚ ਕਾਗਜ਼ਾਤ ਪਹੁੰਚ ਜਾਂਦੇ ਹਨ ਤਾਂ ਆਰੀਅਨ ਰਿਹਾਅ ਹੋ ਸਕਦਾ ਹੈ। ਇਸ ਤੋਂ ਬਾਅਦ ਹੀ ਜੇਲ੍ਹ ਅਧਿਕਾਰੀ ਨੇ ਤੈਅ ਸਮੇਂ ਵਿੱਚ ਦਸਤਾਵੇਜ਼ ਨਾ ਮਿਲਣ ਬਾਰੇ ਸਪੱਸ਼ਟੀਕਰਨ ਦਿੱਤਾ ਹੈ।