ਮੁੰਬਈ, 27 ਅਕਤੂਬਰ

ਮੁੰਬਈ ਦੇ ਤੱਟ ‘ਤੇ ਕਰੂਜ਼ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ਦੇ ਮੁਲਜ਼ਮ ਆਰੀਅਨ ਖਾਨ ਨੂੰ ਰਿਹਾਅ ਕਰਨ ਲਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਅਧਿਕਾਰੀਆਂ ‘ਤੇ ਲੱਗੇ ਰਿਸ਼ਵਤ ਦੋਸ਼ਾਂ ਦੇ ਸਬੰਧ ਵਿਚ ਮੁੰਬਈ ਪੁਲੀਸ ਨੇ ਗਵਾਹ ਪ੍ਰਭਾਕਰ ਸੈਲ ਤੋਂ 8 ਘੰਟਿਆਂ ਦੀ ਪੁੱਛ ਪੜਤਾਲ ਬਾਅਦ ਉਸ ਦਾ ਬਿਆਨ ਦਰਜ ਕੀਤਾ। ਸੈਲ ਮੰਗਲਵਾਰ ਸ਼ਾਮ ਨੂੰ ਪੁਲੀਸ ਸਾਹਮਣੇ ਪੇਸ਼ ਹੋਇਆ ਸੀ ਅਤੇ ਬੁੱਧਵਾਰ ਤੜਕੇ 3 ਵਜੇ ਤੱਕ ਉਸ ਦਾ ਬਿਆਨ ਦਰਜ ਕੀਤਾ ਗਿਆ। ਪੁਲੀਸ ਨੇ ਗਵਾਹ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ।