ਚੇਨੱਈ: ਰਾਇਲ ਚੈਲੇਜੰਰਜ਼ ਬੰਗਲੌਰ (ਆਰਸੀਬੀ) ਦੇ ਆਸਟਰੇਲਿਆਈ ਹਰਫ਼ਨਮੌਲਾ ਡੇਨੀਅਲ ਸੈਮਜ਼ ਦੀ ਰਿਪੋਰਟ ਅੱਜ ਕਰੋਨਾ ਪਾਜ਼ੇਟਿਵ ਆਈ ਹੈ ਅਤੇ ਟੀਮ ਦਾ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ ਬਿਮਾਰੀ ਤੋਂ ਉੱਭਰ ਕੇ ਟੀਮ ਨਾਲ ਜੁੜ ਗਿਆ ਹੈ। ਇਸ ਸਬੰਧੀ ਆਰਸੀਬੀ ਨੇ ਟਵੀਟ ਕੀਤਾ, ‘‘ਉਸ (ਸੈਮਜ਼) ਦੇ ਸੱਤ ਅਪਰੈਲ ਨੂੰ ਹੋਏ ਦੂਸਰੇ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸੈਮਜ਼ ’ਚ ਹਾਲੇ ਵੀ ਕੋਈ ਲੱਛਣ ਨਹੀਂ ਦਿਸ ਰਿਹਾ। ਉਸ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।’’ ਉਧਰ 22 ਮਾਰਚ ਨੂੰ ਪਾਜ਼ੇਟਿਵ ਆਏ ਦੇਵਦੱਤ ਪਡੀਕਲ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਅੱਜ ਅਭਿਆਸ ਲਈ ਟੀਮ ਨਾਲ ਜੁੜ ਗਿਆ ਹੈ।