ਲਾਸ ਏਂਜਲਸ, 10 ਜਨਵਰੀ
ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ (ਏਐੱਮਪੀਏਐੱਸ) ਨੇ ਆਸਕਰ ਲਈ ਯੋਗ 301 ਫੀਚਰ ਫਿਲਮਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ‘ਆਰਆਰਆਰ’, ‘ਗੰਗੂਬਾਈ ਕਾਠੀਆਵਾੜੀ’, ‘ਦਿ ਕਸ਼ਮੀਰ ਫਾਈਲਜ਼’ ਅਤੇ ‘ਕੰਤਾਰਾ’ ਵਰਗੀਆਂ ਭਾਰਤੀ ਫਿਲਮਾਂ ਸ਼ਾਮਲ ਹਨ। ਇਸ ‘ਰਿਮਾਈਂਡਰ’ ਸੂਚੀ ਵਿੱਚ ਉਹ ਫਿਲਮਾਂ ਸ਼ਾਮਲ ਹਨ, ਜੋ ਅਧਿਕਾਰਤ ਤੌਰ ‘ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਹੋਰ ਫਿਲਮਾਂ ਦਾ ਮੁਕਾਬਲਾ ਕਰਨਗੀਆਂ। ਹਾਲਾਂਕਿ ਸਿਰਫ ਸੂਚੀ ਵਿੱਚ ਸ਼ਾਮਲ ਹੋਣਾ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਹੈ ਕਿ ਫਿਲਮ 24 ਜਨਵਰੀ ਨੂੰ ਐਲਾਨੇ ਜਾਣ ਵਾਲੇ ਅਕੈਡਮੀ ਅਵਾਰਡਾਂ ਲਈ ਅੰਤਿਮ ਨਾਮਜ਼ਦਗੀਆਂ ਵਿੱਚ ਜਗ੍ਹਾ ਬਣਾ ਲਵੇਗੀ।