ਮੁੰਬਈ:ਅਦਾਕਾਰ ਆਮਿਰ ਖ਼ਾਨ ਨੇ ਅੱਜ ਆਪਣਾ ਜਨਮ ਦਿਨ ਮਨਾਉਂਦਿਆਂ 2008 ਵਿੱਚ ਆਈ ਸਪੈਨਿਸ਼ ਫਿਲਮ ‘ਚੈਂਪੀਅਨਜ਼’ ਦੇ ਰੀਮੇਕ ਨੂੰ ਇੱਕ ਬੁਝਾਰਤ ਬਣਾਈ ਰੱਖਿਆ। ਉਹ ਅੱਜ ਇੱਥੇ ਆਪਣਾ ਜਨਮ ਦਿਨ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਿਹਾ ਸੀ। ਇਸ ਦੌਰਾਨ ਅਦਾਕਾਰ ਨੂੰ ਪੁੱਛਿਆ ਗਿਆ ਕਿ ਕੀ ਉਹ ਸਪੈਨਿਸ਼ ਨਿਰਦੇਸ਼ਕ ਜ਼ੇਵੀਅਰ ਫੈਸਰ ਦੀ ਫਿਲਮ ‘ਚੈਂਪੀਅਨਜ਼’ ਰੀਮੇਕ ਕਰ ਰਹੇ ਹਨ, ਇਸ ’ਤੇ ‘ਦੰਗਲ’ ਦੇ ਸੁਪਰਸਟਾਰ ਨੂੰ ਖ਼ੁਸ਼ੀ ਦੇ ਨਾਲ ਹੈਰਾਨੀ ਵੀ ਪ੍ਰਗਟਾਈ ਕਿ ਇਹ ਜਾਣਕਾਰੀ ਪਬਲਿਕ ਖੇਤਰ ਵਿੱਚ ਲੀਕ ਕਿਵੇਂ ਹੋਈ। ਹਾਲਾਂਕਿ, ਉਸ ਨੇ ਫਿਲਮ ਦੇ ਰੀਮੇਕ ਤੋਂ ਇਨਕਾਰ ਜਾਂ ਪੁਸ਼ਟੀ ਨਹੀਂ ਕੀਤੀ। ਅਦਾਕਾਰ ਨੇ ਹੋਰ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਉਹ ਮੀਡੀਆ ਵਿੱਚ ਆਈਆਂ ਖ਼ਬਰਾਂ ਤੋਂ ਹੈਰਾਨ ਸੀ। ‘ਚੈਂਪੀਅਨਜ਼’ ਨੇ ਤਿੰਨ ਗੋ ਯਾ ਐਵਾਰਡਜ਼ (ਸਪੈਨਿਸ਼ ਦੇ ਅਕੈਡਮੀ ਐਵਾਰਡਜ਼ ਦੇ ਬਰਾਬਰ ਮੰਨੇ ਜਾਂਦੇ) ਸਰਵੋਤਮ ਫਿਲਮ, ਸਰਵੋਤਮ ਨਵਾਂ ਅਦਾਕਾਰ, ਸਰਵੋਤਮ ਮੂਲ ਗੀਤ ਜਿੱਤੇ ਅਤੇ ਫਿਲਮ ਨੂੰ 91ਵੇਂ ਅਕੈਡਮੀ ਐਵਾਰਡਜ਼ ਵਿੱਚ ਸਰਵੋਤਮ ਵਿਦੇਸ਼ੀ ਫਿਲਮ ਸ਼੍ਰੇਣੀ ਵਿੱਚ ਵੀ ਚੁਣਿਆ ਗਿਆ। ਹਾਲਾਂਕਿ, ਫਿਲਮ ਵੱਕਾਰੀ ਐਵਾਰਡ ਸਮਾਰੋਹ ਦੌਰਾਨ ਨਾਮਜ਼ਦਗੀ ਪ੍ਰਾਪਤ ਕਰਨ ਵਿੱਚ ਅਸਫ਼ਲ ਰਹੀ। ਇਹ ਫਿਲਮ ਬੁਰਜਾਸੋਟ (ਵੇਲੈਂਸੀਆ) ਵਿਚਲੀ ਅਡੇਰੇਸ ਟੀਮ ਤੋਂ ਪ੍ਰੇਰਿਤ ਹੈ।














