ਕਰਾਚੀ:ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਤੇ ਮੁੱਖ ਚੋਣਕਾਰ ਇੰਜ਼ਮਾਮ-ਉਲ-ਹੱਕ ਦਾ ਕਹਿਣਾ ਹੈ ਕਿ ਮੁਹੰਮਦ ਆਮਿਰ ਦੇ ਸੰਨਿਆਸ ਲੈਣ ਸਬੰਧੀ ਵਿਵਾਦ ਨਾਲ ਪਾਕਿਸਤਾਨ ਕ੍ਰਿਕਟ ਦਾ ਅਕਸ ਖਰਾਬ ਹੋਇਆ ਹੈ। ਆਮਿਰ ਨੇ ਹਾਲ ਹੀ ਵਿਚ ਟੀਮ ਪ੍ਰਬੰਧਕਾਂ ’ਨਾਲ ਮਤਭੇਦਾਂ ਕਾਰਨ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਸ ਦਾ ਮੁੱਖ ਕੋਚ ਮਿਸਬਾਹ-ਉਲ-ਹੱਕ ਤੇ ਗੇਂਦਬਾਜ਼ੀ ਕੋਚ ਵਕਾਰ ਯੂਨਿਸ ਨਾਲ ਵਿਵਾਦ ਹੋ ਗਿਆ ਸੀ। ਸ੍ਰੀ ਹੱਕ ਨੇ ਕਿਹਾ ਕਿ ਅਜਿਹੇ ਹਾਲਾਤ ਪੈਦਾ ਹੀ ਨਹੀਂ ਹੋਣੇ ਚਾਹੀਦੇ ਸਨ ਜਿਸ ਦਾ ਮਾੜਾ ਅਸਰ ਪਵੇ।