ਨਵੀਂ ਦਿੱਲੀ, 25 ਅਪਰੈਲ
ਸੀਬੀਆਈ ਨੇ ਅੱਜ ਆਬਕਾਰੀ ਨੀਤੀ ਘੁਟਾਲਾ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਹੋਰਨਾਂ ਖ਼ਿਲਾਫ਼ ਇਕ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਜਾਂਚ ਏਜੰਸੀ ਨੇ ਚਾਰਜਸ਼ੀਟ ਵਿੱਚ ਹੈਦਰਾਬਾਦ ਆਧਾਰਤ ਸੀਏ ਬੁਚੀ ਬਾਬੂ ਗੋਰਾਂਤਲਾ, ਸ਼ਰਾਬ ਕਾਰੋਬਾਰੀ ਅਮਨਦੀਪ ਸਿੰਘ ਢੱਲ ਅਤੇ ਇਕ ਹੋਰ ਵਿਅਕਤੀ ਅਰਜੁਨ ਪਾਂਡੇ ਨੂੰ ਵੀ ਸ਼ਾਮਲ ਕੀਤਾ ਹੈ।