ਇਕ ਹੋਰ ਆਪ ਵਿਧਾਇਕ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਸ਼ੁਤਰਾਣਾ ਦੇ MLA ਕੁਲਵੰਤ ਸਿੰਘ ਬਾਜੀਗਰ ਖਿਲਾਫ਼ ਹਰਿਆਣਾ ਦੇ ਕੈਥਲ ‘ਚ FIR ਦਰਜ ਹੋਈ ਹੈ। ਉਨ੍ਹਾਂ ‘ਤੇ ਇਲਜ਼ਾਮ ਲੱਗਾ ਹੈ ਕਿ ਨੌਜਵਾਨ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ। ‘ਆਪ’ MLA ਕੁਲਵੰਤ ਸਿੰਘ ਤੇ ਉਨ੍ਹਾਂ ਦੇ 2 ਪੁੱਤਰ ਸਣੇ 11 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ‘ਤੇ ਸਰਪੰਚੀ ਚੋਣਾਂ ‘ਚ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ।
ਦੂਜੇ ਪਾਸੇ MLA ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਲਗਾਏ ਗਏ ਇਲਜ਼ਾਮ ਸਰਾਸਰ ਗਲਤ ਹਨ। ਇਲਜ਼ਾਮ ਲਗਾਉਣਾ ਵਾਲੇ ਵਿਅਕਤੀ ਦਾ ਕ੍ਰਿਮੀਨਲ ਰਿਕਾਰਡ ਹੈ ਤੇ ਉਸ ‘ਤੇ ਕਈ ਗੰਭੀਰ ਮਾਮਲੇ ਦਰਜ ਹਨ। ਉਹ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।














