ਮੋਰਿੰਡਾ, 29 ਅਗਸਤ

ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬਲਾਕ ਸ੍ਰੀ ਚਮਕੌਰ ਸਾਹਿਬ ਅਤੇ ਰੂਪਨਗਰ ਦੇ ਯੂਥ ਕਾਂਗਰਸੀਆਂ ਦੀ ਮੀਟਿੰਗ ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਦੇ ਪ੍ਰਧਾਨ ਨਵਜੀਤ ਸਿੰਘ ਨਵੀ ਦੀ ਪ੍ਰਧਾਨਗੀ ਹੇਠ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ’ਤੇ ਹੋਈ। ਇਸ ਮੌਕੇ ਸ੍ਰੀ ਨਵੀ ਨੇ ਕਿਹਾ ਕਿ ਯੂਥ ਕਾਂਗਰਸ ਦੀ ਮਜ਼ਬੂਤੀ ਲਈ ਬਲਾਕ, ਸਰਕਲ ਅਤੇ ਪਿੰਡ ਪੱਧਰ ’ਤੇ ਕਮੇਟੀਆਂ ਕਾਇਮ ਕਰ ਕੇ ਪਾਰਟੀ ਦੀ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਸ੍ਰੀ ਚੰਨੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਗਰਾਮ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰ ਕੇ ਲੋਕਤੰਤਰ ਦਾ ਘਾਣ ਕੀਤਾ ਹੈ। ਇਸ ਮੌਕੇ ਸੀਨੀਅਰ ਆਗੂ ਸਿਕੰਦਰ ਸਿੰਘ ਸਿੱਧੂ ਚੱਕਲਾ, ਸੰਤ ਸਿੰਘ ਕਤਲੌਰ, ਵਰਿੰਦਰ ਬਾਜਵਾ ਧੌਲਰਾ, ਤਜਿੰਦਰ ਸਿੰਘ ਧੌਲਰਾ, ਸਤਵਿੰਦਰ ਸਿੰਘ, ਹਰਮਨ ਸਿੰਘ ਬਸੀ ਗੁੱਜਰਾਂ, ਅਮਰਜੀਤ ਸਿੰਘ, ਸਤਵਿੰਦਰ ਸਿੰਘ ਕੀੜੀ ਅਫਗਾਨਾਂ, ਕਮਲ ਜੱਸੜ ਦੁੱਗਰੀ, ਹੈਪੀ ਸਰਪੰਚ ਕਾਹਨਪੁਰ, ਕਮਲ ਸਰਪੰਚ ਮਾਨਗੜ੍ਹ, ਗੋਲਡੀ ਸਰਪੰਚ ਡੱਲਾ, ਸਰਪੰਚ ਬਾਰਾ ਸਿੰਘ ਰੌਣੀ, ਸੁਰਜੀਤ ਸਿੰਘ ਰੋਲੂ ਮਾਜਰਾ, ਜਗਰੂਪ ਸਿੰਘ ਅਰਨੋਲੀ, ਹਰਦੀਪ ਸਿੰਘ ਲਖਮੀਪੁਰ, ਹਰਵਿੰਦਰ ਸਿੰਘ ਸਰਪੰਚ ਕਲਾਰ ਮਾਜਰਾ, ਸਰਪੰਚ ਗੁਰਪ੍ਰੀਤ ਸਿੰਘ ਲੁਹਾਰੀ, ਬਿੱਟੂ ਚਟੋਲੀ ਆਦਿ ਹਾਜ਼ਰ ਸਨ।