ਮੁੰਬਈ, ਭਾਨੁਰੇਖਾ ਗਣੇਸ਼ਨ ਉਰਫ ਰੇਖਾ, ਜਿਸਨੇ 1966 ਤੋਂ ਸਿਲਵਰ ਸਕ੍ਰੀਨ ‘ਤੇ ਨਾ ਸਿਰਫ ਦੇਸ਼ ਚ ਬਲਕਿ ਪੂਰੇ ਵਿਸ਼ਵ ਚ ਆਪਣੀ ਅਦਾਕਾਰੀ ਦਾ ਜਾਦੂ ਵਿਖੇਰਿਆ, ਕੱਲ੍ਹ 10 ਅਕਤੂਬਰ ਨੂੰ 65 ਸਾਲ ਦੀ ਹੋ ਜਾਣਗੀ। ਬਾਲੀਵੁੱਡ ਦੀ ਸਰਬੋਤਮ ਅਦਾਕਾਰਾ ਰੇਖਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਉਹੀ ਨਹੀਂ ਬਣ ਸਕੀ ਜੋ ਉਹ ਬਣਨਾ ਚਾਹੁੰਦੀ ਸਨ।
ਰੇਖਾ ਦਾ ਜਨਮ 10 ਅਕਤੂਬਰ 1954 ਨੂੰ ਚੇਨਈ (ਮਦਰਾਸ) ਚ ਤਾਮਿਲ ਅਦਾਕਾਰ ਜੈਮਿਨੀ ਗਨੇਸ਼ਨ ਅਤੇ ਤਮਿਲ ਅਦਾਕਾਰਾ ਪੁਸ਼ਪਾਵਲੀ ਦੇ ਘਰ ਹੋਇਆ ਸੀ। ਇਕ ਇੰਟਰਵਿਊ ਦੌਰਾਨ ਰੇਖਾ ਨੇ ਖੁਦ ਇਕਬਾਲ ਕੀਤਾ ਸੀ ਕਿ ਉਹ ਨਨ ਬਣਨਾ ਚਾਹੁੰਦੀ ਸੀ। ਅੱਜ ਇਸ ਦਿਲਜੇਤੂ ਬਾਲੀਵੁੱਡ ਅਦਾਕਾਰਾ ਦੇ ਜਨਮਦਿਨ ਤੋਂ ਪਹਿਲੀ ਸ਼ਾਮ ’ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ।
ਕਾਨਵੈਂਟ ਸਕੂਲ ਚ ਆਇਰਿਸ਼ ਨਨਾਂ ਤੋਂ ਸਿੱਖਿਆ ਪ੍ਰਾਪਤ ਕਰਦੇ ਸਮੇਂ ਰੇਖਾ ਵੀ ਨਨ ਬਣਨ ਦੀ ਇੱਛਾ ਜਾਗੀ। ਸਿਰਫ ਇਹ ਹੀ ਨਹੀਂ ਰੇਖਾ ਨਨ ਨਾ ਬਣ ਸਕਣ ਤੋਂ ਬਾਅਦ ਦੁਨੀਆ ਚ ਘੁੰਮਣਾ ਚਾਹੁੰਦੀ ਸਨ ਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਇਕ ਏਅਰਹੋਸਟੈਸ ਬਣਨ ਦਾ ਸੁਫਨਾ ਦੇਖਿਆ ਪਰ ਪ੍ਰਮਾਤਮਾ ਨੇ ਰੇਖਾ ਦੇ ਹੱਥ ਚ ਕੁਝ ਹੋਰ ਲਾਈਨ ਹੀ ਖਿੱਚ ਰੱਖੀਆਂ ਸਨ।
ਬਾਅਦ ਚ ਕਿਸਮਤ ਨੇ ਰੇਖਾ ਨੂੰ ਅਦਾਕਾਰਾ ਬਣਾਇਆ ਹਾਲਾਂਕਿ ਰੇਖਾ ਨੂੰ ਅਦਾਕਾਰੀ ਚ ਕੋਈ ਦਿਲਚਸਪੀ ਨਹੀਂ ਸੀ, ਪਰ ਘਰੇਲੂ ਹਾਲਾਤ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਸਕੂਲ ਛੱਡ ਕੇ ਅਦਾਕਾਰੀ ਕਰਨੀ ਪਈ।
ਲੋਕ ਹਮੇਸ਼ਾਂ ਤੋਂ ਭਾਨੁਰੇਖਾ ਗਣੇਸ਼ਨ ਉਰਫ ਰੇਖਾ ਦੀ ਜ਼ਿੰਦਗੀ ਨੂੰ ਜਾਨਣ ਦੀ ਦਿਲਚਸਪੀ ਲੈਂਦੇ ਰਹੇ ਹਨ। ਰੇਖਾ ਦੀ ਸ਼ਖਸੀਅਤ ਅਜੇ ਵੀ ਧਾਰਮਿਕ ਹੈ। ਕੁਝ ਸਮਾਂ ਪਹਿਲਾਂ ਜਦੋਂ ਉਹ ਸੰਸਦ ਭਵਨ ਗਏ ਸਨ ਤਾਂ ਕਈ ਸੰਸਦ ਮੈਂਬਰ ਉਨ੍ਹਾਂ ਨੂੰ ਵੇਖਦੇ ਰਹੇ, ਜਿਸ ਦੀ ਇੱਕ ਤਸਵੀਰ ਕਾਫ਼ੀ ਵਾਇਰਲ ਹੋਈ ਸੀ।
ਵਿਵਾਦ ਹਮੇਸ਼ਾ ਤੋਂ ਉਨ੍ਹਾਂ ਦੇ ਆਲੇ-ਦੁਆਲੇ ਰਹੇ ਹਨ ਪਰ ਉਨ੍ਹਾਂ ਨਾਲ ਸਬੰਧਿਤ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕ ਨਹੀਂ ਜਾਣਦੇ।
1- ਰੇਖਾ ਦੀ ਜ਼ਿੰਦਗੀ ਚ ਇਕ ਸਮਾਂ ਸੀ ਜਦੋਂ ਉਹ ਨਨ ਬਣਨਾ ਚਾਹੁੰਦੀ ਸਨ, ਉਨ੍ਹਾਂ ਦੇ ਮੂਡ ਚ ਇਹ ਤਬਦੀਲੀ ਕਾਨਵੈਂਟ ਸਕੂਲ ਚ ਪੜ੍ਹਦਿਆਂ ਆਈ ਜਦੋਂ ਬਹੁਤ ਸਾਰੀਆਂ ਆਇਰਿਸ਼ ਨਨ ਸਨ।
2- ਰੇਖਾ ਦੇ ਪਿਤਾ ਨੇ ਕਦੇ ਉਨ੍ਹਾਂ ਮਾਂ ਨਾਲ ਵਿਆਹ ਨਹੀਂ ਕੀਤਾ। ਰੇਖਾ ਦੀ ਇਕ ਸਕੀ ਭੈਣ, ਪੰਜ ਮਤਰੇਈਆਂ ਭੈਣਾਂ ਅਤੇ ਇਕ ਮਤਰਿਆ ਭਰਾ ਸੀ। ਮਤਰੇਈਆਂ ਭੈਣਾਂ-ਭਰਾਵਾਂ ਦੀਆਂ ਮਾਵਾਂ ਵੱਖੋ ਵੱਖ ਹੋਣ ਬਾਵਜੂਦ ਰੇਖਾ ਦਾ ਉਨ੍ਹਾਂ ਨਾਲ ਰਿਸ਼ਤਾ ਕਾਫ਼ੀ ਮਜ਼ਬੂਤ ਸੀ।
3- ਰੇਖਾ ਨੂੰ ਘੁੰਮਣਾ ਬਹੁਤ ਪਸੰਦ ਸੀ ਅਤੇ ਉਨ੍ਹਾਂ ਨੇ ਏਅਰ ਹੋਸਟੇਸ ਬਣਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਆਪਣੀ ਛੋਟੀ ਉਮਰੇ ਹੋਣ ਕਾਰਨ ਨਹੀਂ ਚੁਣੀ ਜਾ ਸਕੀ।
4- ਇਕ ਸਮਾਂ ਸੀ ਜਦੋਂ ਗਰੀਬੀ ਕਾਰਨ ਉਨ੍ਹਾਂ ਨੂੰ ਤੇਲਗੂ ਦੀ ਬੀ ਅਤੇ ਸੀ ਗਰੇਡ ਫਿਲਮਾਂ ਚ ਵੀ ਕੰਮ ਕਰਨਾ ਪਿਆ ਸੀ।
5- ਰੇਖਾ ਦੇ ਜੀਵਨ ਅਤੇ ਕਰੀਅਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰੀਏ ਤਾਂ ਉਹ ਡਬਿੰਗ ਦੀ ਸ਼ੌਕੀਨ ਹਨ। ਉਨ੍ਹਾਂ ਨੇ ਫਿਲਮ ਯਾਰਾਨਾ ਚ ਨੀਤੂ ਸਿੰਘ ਦੀ ਆਵਾਜ਼ ਅਤੇ ਫਿਲਮ ਵਾਰਿਸ ਚ ਸਮਿਤਾ ਪਾਟਿਲ ਦੀ ਅਵਾਜ਼ ਚ ਡਬਿੰਗ ਕੀਤੀ ਹੈ।
6 – ਰੇਖਾ ਨੂੰ ਗਾਉਣ ਦਾ ਵੀ ਬਹੁਤ ਸ਼ੌਕ ਹੈ ਤੇ ਸੰਗੀਤਕਾਰ ਆਰ ਡੀ ਬਰਮਨ ਦੇ ਕਹਿਣ ’ਤੇ ਫਿਲਮ ਖੂਬਸੂਰਤ ਚ ਦੋ ਗਾਣੇ ਗਾਏ ਹਨ।