ਨਵੀਂ ਦਿੱਲੀ, 5 ਅਪਰੈਲ
ਕਾਂਗਰਸ ਨੇ ਅੱਜ ਪਾਰਟੀ ਦੇ ਪੁਰਾਣੇ ਮੈਂਬਰਾਂ ਗੁਲਾਮ ਨਬੀ ਆਜ਼ਾਦ ਤੇ ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ’ਤੇ ਵਰ੍ਹਦਿਆਂ ਕਿਹਾ ਕਿ ਇਹ ਦੋਵੇਂ ਆਗੂ ਪਾਰਟੀ ਵਿੱਚ ਰਹਿੰਦੇ ਹੋਏ ਵੱਡੇ ‘ਲਾਭਭੋਗੀ’ ਰਹੇ ਪਰ ਹਰ ਲੰਘਦੇ ਦਿਨ ਨਾਲ ਇਹ ਲੋਕ ਸਬੂਤ ਦੇ ਰਹੇ ਹਨ ਕਿ ਉਹ ਇਸ ਉਦਾਰਤਾ ਦੇ ਕਾਬਿਲ ਨਹੀਂ ਸਨ ਕਿਉਂਕਿ ਉਹ ਆਪਣਾ ਅਸਲੀ ਚਰਿੱਤਰ ਦਿਖਾ ਰਹੇ ਹਨ। ਆਜ਼ਾਦ ਤੇ ਸਿੰਧੀਆ ਵੱਲੋਂ ਵੱਖ-ਵੱਖ ਤੌਰ ’ਤੇ ਮੀਡੀਆ ’ਚ ਕਾਂਗਰਸ ਤੇ ਰਾਹੁਲ ਗਾਂਧੀ ’ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੋਵੇਂ ਆਗੂਆਂ ’ਤੇ ਸ਼ਬਦੀ ਹਮਲਾ ਕੀਤਾ ਹੈ।