ਨਵੀਂ ਦਿੱਲੀ:ਭਾਰਤ ਦੇ ਅਰਜੁਨ ਬਬੂਤਾ ਸਣੇ ਦੁਨੀਆਂ ਦੇ ਚੋਟੀ ਦੇ ਅੱਠ ਨਿਸ਼ਾਨੇਬਾਜ਼ ‘ਟੌਪਗੰਨ’ ਨਾਂ ਦੇ ਆਨਲਾਈਨ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਹਿੱਸਾ ਲੈਣਗੇ। ਇਹ ਆਨਲਾਈਨ ਮੁਕਾਬਲਾ 29 ਅਪਰੈਲ ਤੋਂ ਅੱਠ ਮਈ ਤਕ ਚੱਲੇਗਾ। ਚੰਡੀਗੜ੍ਹ ਦੇ ਬਾਈ ਸਾਲਾ ਨਿਸ਼ਾਨੇਬਾਜ਼ ਨੂੰ ਭਾਰਤੀ ਕੌਮੀ ਰਾਈਫਲ ਫੈੱਡਰੇਸ਼ਨ ਵੱਲੋਂ ਪ੍ਰਵਾਨਗੀ ਮਿਲ ਚੁੱਕੀ ਹੈ। ਅਦਾਰੇ ਦੇ ਬੁਲਾਰੇ ਸ਼ਿਮੋਨ ਸ਼ਰੀਫ ਨੇ ਦੱਸਿਆ ਕਿ ਇਸ ਮੁਕਾਬਲੇ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਰੌਚਕ ਹੋਣ ਦੇ ਨਾਲ ਦਰਸ਼ਕਾਂ ਲਈ ਵੀ ਖਿੱਚ ਦਾ ਕੇਂਦਰ ਬਣੇ।