ਨਵੀਂ ਦਿੱਲੀ, 18 ਨਵੰਬਰ
ਸੁਪਰੀਮ ਕੋਰਟ ਨੇ ਸੀਬੀਐੱਸਈ ਤੇ ਸੀਆਈਐੱਸਸੀਈ ਨੂੰ 10ਵੀਂ ਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਲਈ ਹਾਈਬ੍ਰਿਡ ਮਾਧਿਅਮ (ਆਨਲਾਈਨ ਤੇ ਆਫਲਾਈਨ) ਦੇ ਮੌਕੇ ਮੁਹੱਈਆ ਕਰਵਾਉਣ ਦਾ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਸੀਬੀਐੱਸਈ ਦੀਆਂ ਪ੍ਰੀਖਿਆਵਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ ਤੇ ਪੂਰੀ ਪ੍ਰਕਿਰਿਆ ਵਿੱਚ ਦਖਲ ਦੇਣਾ ਤੇ ਉਸ ਦੇ ਰਾਹ ਵਿੱਚ ਅੜਿੱਕ ਪਾਉਣ ਸਹੀ ਨਹੀਂ। ਆਫਲਾਈਨ ਪ੍ਰੀਖਿਆਵਾਂ ਲਈ ਬੋਰਡ ਨੇ ਪੂਰੀ ਸਾਵਧਾਨੀ ਵਰਤੀ ਹੈ ਤੇ ਕੇਂਦਰਾਂ ਦੀ ਗਿਣਤੀ 15000 ਤੱਕ ਵਧਾ ਦਿੱਤੀ ਹੈ।