ਨਵੀਂ ਦਿੱਲੀ, 21 ਅਪਰੈਲ

ਭਾਜਪਾ ਨੇ ਨਰੋਦਾ ਗਾਮ ਦੰਗਾ ਮਾਮਲੇ ਵਿੱਚ ਸਾਰੇ 67 ਮਲਜ਼ਮਾਂ ਨੂੰ ਬਰੀਕਰਨ ਵਾਲੀ ਅਦਾਲਤਤੇਉਂਗਲ ਚੁੱਕਣਕਾਰਨ ਅੱਜ ਕਾਂਗਰਸ ਤੇ ਰਾਜ ਸਭਾ ਮੈਂਬਰ ਕਪਿਲ ਸਿੱਬਲਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਸੱਚਾਈ ਦੀ ਪੁਸ਼ਟੀ ਨਹੀਂ ਕਰਦੀਆਂ। ਕਾਂਗਰਸ ਦੇ ਨਾਲ ਹੀ ਸਿੱਬਲਤੇ ਪਲਟਵਾਰ ਕਰਦਿਆਂ ਕਿਹਾ ਕਿ ਭਾਜਪਾ ਦੇ ਕੌਮੀ ਬੁਲਾਰੇ ਸਯਦ ਜ਼ਫ਼ਰ ਇਸਲਾਮ ਨੇ ਕਿਹਾ, ‘‘ਜਿਹਡੇ ਲੋਕ ਅਦਾਲਤਤੇ ਉਂਗਲ ਚੁੱਕ ਰਹੇ ਹਨ, ਉਨ੍ਹਾਂ ਨੂੰ ਆਤਮਚਿੰਤਨ ਕਰਨਾ ਚਾਹੀਦਾ ਹੈ। ਕਿਉਂਕਿ ਅਜਿਹੇ ਉਦਾਹਰਨ ਵੀ ਹਨ, ਜਦੋਂ ਇਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਇਆ ਤਾਂ ਉਨ੍ਹਾਂ ਨੇ ਅਦਾਲਤ ਦੀ ਪ੍ਰਸ਼ੰਸਾ ਕੀਤੀ।