ਸੰਗਰੂਰ- ਸੰਗਰੂਰ ਜਿਲ੍ਹੇ ਦੇ ਪਿੰਡ ਭਗਵਾਨਪੁਰ ਵਿੱਚ ਬੋਰਵੈੱਲ ਵਿੱਚ ਡਿੱਗੇ 2 ਸਾਲਾਂ ਫਤਿਹਵੀਰ ਸਿੰਘ ਅੱਜ ਸਵੇਰੇ ਸਵਾ ਪੰਜ ਵਜੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ।125 ਫੁੱਟ ਦੀ ਗਹਿਰਾਈ ‘ਤੇ ਫਸੇ ਫਤਿਹਵੀਰ ਨੂੰ ਐਨਡੀਆਰਐਫ ਦੀ ਟੀਮ ਨੇ ਬਾਹਰ ਕੱਢਣ ਵਿੱਚ ਤਾਂ ਕਾਮਯਾਬ ਹੋ ਗਈ ਪਰ ਉਸਨੂੰ ਬਚਾ ਨਾ ਸਕੀ।ਇਹ ਗੱਲ ਵਿਸ਼ੇਸ ਜ਼ਿਕਰਯੋਗ ਹੈ ਕਿ ਐਨਡੀਆਰਐਫ ਦੀ ਟੀਮ ਵੱਲੋਂ ਬੋਰਵੈੱਲ ਦੇ ਬਰਾਬਰ ਕੀਤੇ ਗਏ ਟੋਏ ਦੀ ਜਗ੍ਹਾਂ ਉਸੇ ਬੋਰਵੈੱਲ ਵਿੱਚੋਂ ਹੀ ਕੱਢਿਆ ਗਿਆ ਹੈ।ਹੁਣ ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਜੇਕਰ ਇਸੇ ਤਰ੍ਹਾਂ ਹੀ ਬਾਹਰ ਕੱਢਣਾ ਸੀ ਤਾਂ ਪ੍ਰਸ਼ਾਸਨ ਇੰਨ੍ਹਾਂ ਲੰਬਾ ਸਮਾਂ ਸੁੱਤਾ ਕਿਉਂ ਰਿਹਾ। ਜ਼ਿਕਰਯੋਗ ਹੈ ਕਿ 6 ਜੂਨ ਨੂੰ ਸ਼ਾਮ 4 ਵਜੇ ਆਪਣੇ ਘਰ ਦੇ ਬਾਹਰ ਖੇਡਦੇ ਸਮੇਂ ਫਤਿਹਵੀਰ 200 ਫੁੱਟ ਡੂੰਗੇ ਬੋਰਵੈੱਲ ਵਿੱਚ 125 ਫੁੱਟ ਦੀ ਡੂੰਘਾਈ ‘ਤੇ ਫਸ ਗਿਆ ਸੀ ਜਿਸਤੋਂ ਬਾਅਦ ਐਨਡੀਆਰਐਫ ਅਤੇ ਸਮਾਜਸੇਵੀ ਸੰਸਥਾਂਵਾਂ ਦੇ ਵੱਲੋਂ  ਰਿਸਕਿਉ ਆਪ੍ਰੇਸ਼ਨ ਚਲਾਇਆ ਗਿਆ ਸੀ। 

ਅੱਜ ਬਾਅਦ ਦੁਪਹਿਰ 2 ਸਾਲਾਂ ਫਤਿਹਵੀਰ ਸਿੰਘ ਨੂੰ ਭਗਵਾਨਪੁਰਾ ਪਿੰਡ ਨੇੜੇ ਸ਼ੇਰੋ ਦੇ ਸ਼ਮਸਾਨਘਾਟ ਵਿੱਚ ਸ਼ੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਇਸਤੋਂ ਪਹਿਲਾ ਫਤਿਹਵੀਰ ਦੀ ਮਿਤ੍ਰਕ ਦੇਹ ਨੂੰ ਪੀਜੀਆਈ ‘ਚ ਪੋਸਟਮਾਰਟਮ ਕਰਨ ਤੋਂ ਬਾਅਦ ਚੌਪੜ ਦੀ ਸਹਾਇਤਾ ਨਾਲ ਸਮਸ਼ਾਨ ਘਾਟ ਲਿਆਂਦਾ ਗਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹਿਲਾ ਮੌਜੂਦ ਚੁੱਕੇ ਸਨ।ਫਤਿਹਵੀਰ ਸਿੰਘ ਦੇ ਦਾਦਾ ਰੋਹੀ ਸਿੰਘ ਦੁਆਰਾ ਬੱਚੇ ਦੀ ਚਿਖਾ ਨੂੰ ਅੱਗ ਦਿੱਤੀ ਗਈ।ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਖਿਲਾਫ਼ ਨਾਅਰੇਬਾਜੀ ਕੀਤੀ।