ਦੁਬਈ, ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਈਸੀਸੀ ਇਕ ਰੋਜ਼ਾ ਮੈਚਾਂ ਦੇ ਖਿਡਾਰੀਆਂ ਦੀ ਰੈਂਕਿੰਗ ਵਿੱਚ ਸਿਖ਼ਰ ਉੱਤੇ ਕਾਇਮ ਹਨ। ਇਕ ਰੋਜ਼ਾ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਕੋਹਲੀ ਤੇ ਉਪ ਕਪਤਾਨ ਰੋਹਿਤ ਸ਼ਰਮਾ ਪਹਿਲੇ ਤੇ ਦੂਜੇ ਸਥਾਨ ’ਤੇ ਹਨ ਜਦੋਂਕਿ ਬੁਮਰਾਹ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਸਿਖ਼ਰ ’ਤੇ ਕਾਇਮ ਹਨ। ਪਾਕਿਸਤਾਨ ਦਾ ਮੁਹੰਮਦ ਆਮਿਰ ਛੇ ਸਥਾਨਾਂ ਦੀ ਛਾਲ ਮਾਰ ਕੇ ਕਰੀਅਰ ਦੀ ਸਭ ਤੋਂ ਵਧੀਆ ਸੱਤਵੀਂ ਰੈਂਕਿੰਗ ’ਤੇ ਹੈ। ਟੀਮ ਰੈਂਕਿੰਗ ’ਚ ਪਾਕਿਸਤਾਨ ਛੇਵੇਂ ਤੇ ਸ੍ਰੀਲੰਕਾ ਅੱਠਵੇਂ ਸਥਾਨ ’ਤੇ ਹੈ। ਨਾਮੀਬੀਆ, ਓਮਾਨ ਅਤੇ ਅਮਰੀਕਾ ਵੀ ਇਕ ਰੋਜ਼ਾ ਦਰਜਾ ਮਿਲਣ ਤੋਂ ਬਾਅਦ ਘੱਟੋ-ਘੱਟ ਅੱਠ ਕੁਆਲੀਫਾਇੰਗ ਮੈਚ ਖੇਡ ਕੇ ਹੁਣ ਰੈਂਕਿੰਗ ਸੂਚੀ ਵਿੱਚ ਹਨ।