ਦੁਬਈ:ਭਾਰਤੀ ਮਹਿਲਾ ਕ੍ਰਿਕਟ ਕਪਤਾਨ ਮਿਤਾਲੀ ਰਾਜ ਨੇ ਇੰਗਲੈਂਡ ਖ਼ਿਲਾਫ਼ ਤਿੰਨ ਮੁਕਾਬਲਿਆਂ ਦੀ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸਾਲ ਤੋਂ ਵੱਧ ਸਮੇਂ ਬਾਅਦ ਆਈਸੀਸੀ ਮਹਿਲਾ ਇੱਕ-ਰੋਜ਼ਾ ਦਰਜਾਬੰਦੀ ਵਿੱਚ ਮੁੜ ਪਹਿਲਾ ਦਰਜਾ ਹਾਸਲ ਕੀਤਾ ਹੈ। ਲੜੀ ਵਿੱਚ ਭਾਰਤ ਨੂੰ 1-2 ਨਾਲ ਹਾਰ ਝੱਲਣੀ ਪਈ ਸੀ ਪਰ 38 ਸਾਲਾ ਮਿਤਾਲੀ ਨੇ ਤਿੰਨੋਂ ਮੁਕਾਬਲਿਆਂ ਵਿੱਚ ਨੀਮ ਸੈਂਕੜੇ ਜੜੇ। ਗੇਂਦਬਾਜ਼ਾਂ ਦੀ ਸੂਚੀ ਵਿੱਚ ਹਰਫਨਮੌਲਾ ਦੀਪਤੀ ਸ਼ਰਮਾ 12ਵੇਂ ਸਥਾਨ ’ਤੇ ਪਹੁੰਚ ਗਈ ਹੈ। ਉਸ ਨੇ ਆਖਰੀ ਮੁਕਾਬਲੇ ਵਿੱਚ 47 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ। ਇਸੇ ਤਰ੍ਹਾਂ ਝੂਲਨ ਗੋਸਵਾਮੀ ਚਾਰ ਦਰਜੇ ਉੱਪਰ 53ਵੇਂ ਸਥਾਨ ’ਤੇ ਆ ਗਈ ਹੈ।