ਦੁਬਈ:ਪਾਕਿਸਤਾਨੀ ਕ੍ਰਿਕਟ ਕਪਤਾਨ ਬਾਬਰ ਆਜ਼ਮ ਬੁੱਧਵਾਰ ਨੂੰ ਆਈਸੀਸੀ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਛਾੜ ਕੇ ਪਹਿਲੇ ਦਰਜੇ ’ਤੇ ਪਹੁੰਚ ਗਿਆ ਹੈ। 26 ਸਾਲ ਦੇ ਬਾਬਰ ਨੇ ਦੱਖਣੀ ਅਫਰੀਕਾ ਖ਼ਿਲਾਫ਼ ਲੜੀ ਦੇ ਆਖਰੀ ਮੈਚ ਵਿੱਚ 82 ਗੇਂਦਾਂ ’ਚ 94 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਨਾਲ ਉਸਨੂੰ 13 ਅੰਕ ਮਿਲੇ ਤੇ ਉਹ 865 ਅੰਕਾਂ ’ਤੇ ਪਹੁੰਚ ਗਿਆ। ਇਸ ਤਰ੍ਹਾਂ ਲਗਪਗ ਤਿੰਨ ਸਾਲ ਤੋਂ ਪਹਿਲੇ ਸਥਾਨ ’ਤੇ ਕਾਬਜ਼ ਕੋਹਲੀ 857 ਅੰਕਾਂ ਨਾਲ ਦੂਜੇ ਸਥਾਨ ’ਤੇ ਖਿਸਕ ਗਿਆ ਹੈ।