ਦੁਬਈ, 20 ਨਵੰਬਰ
ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਪਹਿਲਾਂ ਹੀ ਮੁਅੱਤਲ ਚੱਲ ਰਹੇ ਸ੍ਰੀਲੰਕਾ ਦੇ ਸਾਬਕਾ ਕ੍ਰਿਕਟਰ ਅਤੇ ਗੇਂਦਬਾਜ਼ੀ ਕੋਚ ਨੁਵਾਨ ਜ਼ੋਇਸਾ ਨੂੰ ਆਜ਼ਾਦ ਟ੍ਰਿਬਿਊਨਲ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਭ੍ਰਿਸ਼ਟਚਾਰ ਰੋਕੂ ਜ਼ਾਬਤੇ ਤਹਿਤ ਤਿੰਨ ਅਪਰਾਧਾਂ ਦਾ ਦੋਸ਼ੀ ਪਾਇਆ ਹੈ। ਇਹ ਜਾਣਕਾਰੀ ਅੱਜ ਆਈਸੀਸੀ ਵੱਲੋਂ ਦਿੱਤੀ ਗਈ। ਜ਼ੋਇਸਾ ਖ਼ਿਲਾਫ਼ ਨਵੰਬਰ 2018 ’ਚ ਆਈਸੀਸੀ ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਤਹਿਤ ਦੋਸ਼ ਤੈਅ ਕੀਤੇ ਗਏ ਹਨ ਅਤੇ ਉਸ ਨੂੰ ਸਾਰੇ ਦੋਸ਼ਾਂ ਨੂੰ ਦੋਸ਼ੀ ਪਾਇਆ ਗਿਆ ਹੈ। ਜ਼ੋਇਸਾ ਵੱਲੋਂ ਆਜ਼ਾਦ ਭ੍ਰਿਸ਼ਟਾਚਾਰ ਰੋਕੂ ਟ੍ਰਿਬਿਊਨਲ ਦੇ ਸਾਹਮਣੇ ਸੁਣਵਾਈ ਦੌਰਾਨ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਗਈ ਸੀ। ਆਈਸੀਸੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਸ੍ਰੀਲੰਕਾ ਦਾ ਨੁਵਾਨ ਜ਼ੋਇਸਾ ਮੁਅੱਤਲ ਰਹੇਗਾ ਅਤੇ ਉਸਦੀ ਸਜ਼ਾ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ।