ਦੁਬਈ, 31 ਦਸੰਬਰ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗ ਵਿਚ ਦੂਜਾ ਸਥਾਨ ਬਰਕਰਾਰ ਰੱਖਿਆ ਹੈ, ਜਦੋਂ ਕਿ ਅਜਿੰਕਿਆ ਰਹਾਣੇ ਪੰਜ ਸਥਾਨ ਦੀ ਛਾਲ ਮਾਰ ਕੇ ਛੇਵੇਂ ਸਥਾਨ ’ਤੇ ਪੁੱਜ ਗਿਆ। ਆਫ ਸਪਿੰਨਰ ਆਰ ਅਸ਼ਵਿਨ ਦੋ ਸਥਾਨ ਦੇ ਸੁਧਾਰ ਨਾਲ ਸੱਤਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੌਵੇਂ ਸਥਾਨ’ ਤੇ ਪਹੁੰਚ ਗਿਆ ਹੈ। ਦੂਜੇ ਟੈਸਟ ਵਿੱਚ 57 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲੇ ਰਵਿੰਦਰ ਜਡੇਜਾ ਆਲਰਾਊਂਡਰਾਂ ਦੀ ਸੂਚੀ ਵਿੱਚ ਤੀਜੇ ਨੰਬਰ ’ਤੇ ਹੈ। ਐੱਮਸੀਜੀ ਵਿੱਚ ਟੈਸਟ ਕ੍ਰਿਕਟ ਵਿੱਚ ਪੈਰ ਧਰਨ ਵਾਲੇ ਸ਼ੁਭਮ ਗਿੱਲ 76ਵੇਂ ਤੇ ਮੁਹੰਮਦ ਸਿਰਾਜ 77 ਸਥਾਨ ’ਤੇ ਹੈ।