ਦੁਬਈ:ਸਨਰਾਈਜ਼ਰਜ਼ ਹੈਦਰਾਬਾਦ ਦਾ ਤੇਜ਼ ਗੇਂਦਬਾਜ਼ ਟੀ. ਨਟਰਾਜਨ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਨਟਰਾਜਨ ਦੇ ਨਾਲ ਕਰੀਬੀ ਸੰਪਰਕ ’ਚ ਆਏ ਛੇ ਹੋਰਨਾਂ ਨੂੰ ਵੀ ਇਕਾਂਤਵਾਸ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਅਲਰਾਊਂਡਰ ਵਿਜੈ ਸ਼ੰਕਰ ਵੀ ਸ਼ਾਮਲ ਹੈ। ਬੀਸੀਸੀਆਈ ਨੇ ਦੱਸਿਆ ਕਿ ਨਟਰਾਜਨ ਨੇ ਖ਼ੁਦ ਨੂੰ ਬਾਕੀ ਖਿਡਾਰੀਆਂ ਤੋਂ ਵੱਖ ਕਰ ਲਿਆ ਹੈ ਅਤੇ ਉਸ ਵਿੱਚ ਹਾਲੇ ਤੱਕ ਕਰੋਨਾ ਦਾ ਕੋਈ ਲੱਛਣ ਨਹੀਂ ਪਾਇਆ ਗਿਆ ਹੈ। ਨਟਰਾਜਨ ਦੇ ਸੰਪਰਕ ’ਚ ਆਏ ਲੋਕਾਂ ’ਚ ਵਿੱਚ ਟੀਮ ਮੈਨੇਜਰ ਵਿਜੈ ਕੁਮਾਰ, ਫਿਜ਼ੀਓਥੈਰੇਪਿਸਟ ਸ਼ਿਆਮ ਸੁੰਦਰ ਜੇ., ਡਾਕਟਰ ਅੰਜਨਾ ਵੈਨਨ, ਮੈਨੇਜਰ ਤੁਸ਼ਾਰ ਖੇਡਕਰ ਅਤੇ ਨੈੱਟ ਗੇਂਦਬਾਜ਼ ਪੈਰਿਆਸਾਮੀ ਗਣੇਸ਼ਨ ਸ਼ਾਮਲ ਹਨ।