ਧਰਮਸ਼ਾਲਾ, 20 ਮਈ

ਰਾਜਸਥਾਨ ਰੌਇਲਸ ਨੇ ਇੱਥੇ ਖੇਡੇ ਗਏ ਆਈਪੀਐੱਲ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਜਿੱਤ ਲਈ ਮਿਲਿਆ 188 ਦੌੜਾਂ ਦਾ ਟੀਚਾ 19.4 ਓਵਰਾਂ ਵਿਚ 6 ਵਿਕਟਾਂ ਗੁਆ ਕੇ 189 ਦੌੜਾਂ ਬਣਾਉਂਦਿਆਂ ਹਾਸਲ ਕਰ ਲਿਆ। ਟੀਮ ਵੱਲੋਂ ਸਲਾਮੀ ਬੱਲੇਬਾਜ਼ ਯਸ਼ੱਸਵੀ ਜੈਸਵਾਲ ਤੋਂ ਇਲਾਵਾ ਦੇਵੀਦੱਤ ਪੱਡੀਕਲ ਨੇ ਨੀਮ ਸੈਂਕੜੇ ਬਣਾਏ। ਜੈਸਵਾਲ ਨੇ 50 ਦੌੜਾਂ ਅਤੇ ਦੇਵੀਦੱਤ ਨੇ 51 ਦੌੜਾਂ ਦੀ ਪਾਰੀ ਖੇਡੀ। ਟੀਮ ਦੀ ਜਿੱਤ ਵਿੱਚ ਸ਼ਿਮਰੌਨ ਹੇਟਮਾਇਰ ਨੇ 46 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਕਿੰਗਜ਼ ਟੀਮ ਨੇ ਪਹਿਲਾਂ ਖੇਡਦਿਆਂ 20 ਓਵਰਾਂ ’ਚ 5 ਵਿਕਟਾਂ ਗੁਆ ਕੇ 187 ਦੌੜਾਂ ਬਣਾਈਆਂ ਸਨ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਮੈਚ ਦੇਖਣ ਲਈ ਸਟੇਡੀਅਮ ਵਿੱਚ ਪੁੱਜੇ ਹੋਏ ਸਨ। ਉਨ੍ਹਾਂ ਨੇ ਪੰਜਾਬ ਕਿੰਗਜ਼ ਟੀਮ ਦੀ ਸਹਿ ਮਾਲਕ ਪ੍ਰੀਤੀ ਜ਼ਿੰਟਾ ਨਾਲ ਬੈਠ ਕੇ ਮੈਚ ਦਾ ਆਨੰਦ ਮਾਣਿਆ।