ਨਵੀਂ ਦਿੱਲੀ, 7 ਜੂਨ

ਭਾਰਤੀ ਕ੍ਰਿਕਟ ਬੋਰਡ ਨੇ ਐਲਾਨ ਕੀਤਾ ਹੈ ਕਿ ਆਈਪੀਐਲ ਦੇ ਰਹਿੰਦੇ ਮੈਚਾਂ ਵਿਚੋਂ ਪਹਿਲਾ ਮੈਚ 19 ਸਤੰਬਰ ਨੂੰ ਕਰਵਾਇਆ ਜਾਵੇਗਾ ਜਦਕਿ ਫਾਈਨਲ ਮੁਕਾਬਲਾ 15 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਕਰਵਾਇਆ ਜਾਵੇਗਾ। ਬੀਸੀਸੀਆਈ ਦੇ ਅਧਿਕਾਰੀ ਨੇ ਦੱਸਿਆ ਕਿ ਆਈਪੀਐਲ ਦੇ ਰਹਿੰਦੇ ਮੈਚ ਦੁਬਈ, ਸ਼ਾਰਜਾਹ ਤੇ ਅਬੂ ਧਾਬੀ ਵਿਚ ਕਰਵਾਏ ਜਾਣਗੇ।