ਨਵੀਂ ਦਿੱਲੀ, 13 ਸਤੰਬਰ- ਦੂਰਸੰਚਾਰ ਕੰਪਨੀ ਵੋਡਾਫੋਨ-ਆਈਡੀਆ ਅਗਲੇ ਡਰੀਮ-11 ਆਈਪੀਐੱਲ-2020 ਲਈ ਸਹਿ ਸਪਾਂਸਰ ਬਣ ਗਈ ਹੈ। ਕੰਪਨੀ ਹੁਣ ‘ਵੀਆਈ’ ਬਰਾਂਡ ਦੇ ਨਾਂ ਨਾਲ ਕੰਮ ਕਰ ਰਹੀ ਹੈ। ਕੰਪਨੀ ਨੇ ਅਬੂ ਧਾਬੀ ’ਚ ਹੋਣ ਵਾਲੇ ਇਸ ਟੂਰਨਾਮੈਂਟ ਦੇ ਸਿੱਧੇ ਪ੍ਰਸਾਰਨ ਲਈ ਸਹਿ-ਸਪਾਂਸਰ ਦਾ ਅਧਿਕਾਰ ਹਾਸਲ ਕਰ ਲਿਆ ਹੈ।