ਨਵੀਂ ਦਿੱਲੀ:ਪੰਜਾਬ ਕਿੰਗਜ਼ ਦੀ ਟੀਮ ਆਈਪੀਐਲ ਵਿਚ ਆਪਣੇ ਬਿਹਤਰੀਨ ਪ੍ਰਦਰਸ਼ਨ ਦੀ ਆਸ ਨਾਲ ਉਤਰੇਗੀ ਜਿਸ ਲਈ ਉਸ ਨੇ ਆਪਣੀ ਆਖਰੀ ਓਵਰਾਂ ਵਿਚ ਤੇਜ਼ ਗੇਂਦਬਾਜ਼ਾਂ ਦੀ ਘਾਟ ਦੀ ਸਮੱਸਿਆ ਨੂੰ ਦੂਰ ਕਰ ਲਿਆ ਹੈ। ਇਸ ਦੇ ਨਾਲ ਮੱਧਕ੍ਰਮ ਵਿਚ ਬੱਲੇਬਾਜ਼ੀ ਨੂੰ ਮਜ਼ਬੂਤੀ ਦਿੱਤੀ ਗਈ ਹੈ। ਪੰਜਾਬ ਦੀ ਟੀਮ ਪਿਛਲੇ ਸਾਲ ਆਈਪੀਐਲ ਵਿਚ ਜਦੋਂ ਛੇਵੇਂ ਨੰਬਰ ’ਤੇ ਸੀ ਤਾਂ ਉਸ ਨੇ ਕੁਝ ਮੈਚ ਹਾਰਨ ਤੋਂ ਬਾਅਦ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਲਗਾਤਾਰ ਪੰਜ ਜਿੱਤਾਂ ਦਰਜ ਕੀਤੀਆਂ ਤੇ ਪਲੇਅਆਫ ਖੇਡਣ ਦੇ ਨੇੜੇ ਪੁੱਜੀ। ਪੰਜਾਬ ਦੀ ਟੀਮ ਆਈਪੀਐਲ ਵਿਚ ਪਹਿਲਾ ਮੈਚ 12 ਅਪਰੈਲ ਨੂੰ ਰਾਜਸਥਾਨ ਰਾਇਲਜ਼ ਨਾਲ ਖੇਡੇਗੀ। ਪੰਜਾਬ ਕਿੰਗਜ਼ ਨੇ ਆਫ ਸਪਿੰਨਰ ਕੇ ਗੌਤਮ ਨੂੰ ਟੀਮ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਟੀਮ ਪ੍ਰਬੰਧਕਾਂ ਨੇ ਕਿਹਾ ਕਿ ਟੀਮ ਵਿਚ ਤਜਰਬੇਕਾਰ ਸਪਿੰਨਰ ਆਰ ਅਸ਼ਵਿਨ ਮੌਜੂਦ ਹੈ ਪਰ ਟੀਮ ਨੂੰ ਸਪਿੰਨਰਾਂ ਦੀ ਘਾਟ ਨੂੰ ਆਪਣੇ ’ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ।