ਚੇੱਨਈ, 18 ਫਰਵਰੀ

ਆਈਪੀਐੱਲ ਲਈ ਅੱਜ ਇਥੇ ਖਿਡਾਰੀਆਂ ਦੀ ਨਿਲਾਮੀ ਸ਼ੁਰੂ ਹੋਈ। ਇਸ ਦੌਰਾਨ 292 ਖਿਡਾਰੀਆਂ ਦੀ ਨਿਲਾਮੀ ਹੋ ਰਹੀ ਹੈ ਤੇ 61 ਖਿਡਾਰੀ ਚੁਣੇ ਜਾਣਗੇ। ਦੱਖਣੀ ਅਫਰੀਕਾ ਦੇ ਕ੍ਰਿਸ ਮੌਰਿਸ ਦੀ ਰਿਕਾਰਡ ਤੋੜ ਵਿਕਰੀ ਹੋਈ। ਉਸ ਨੂੰ ਰਾਜਸਥਾਨ ਰਾਇਲਜ਼ ਨੇ 16.25 ਕਰੋੜ ਵਿੱਚ ਖਰੀਦਿਆ। ਇਸ ਤੋਂ ਪਹਿਲਾਂ ਸਭ ਤੋਂ ਵੱਧ ਕੀਮਤ ਵਿੱਚ ਵਿਕਣ ਦਾ ਰਿਕਾਰਡ ਯੁਵਰਾਜ ਸਿੰਘ ਦਾ ਸੀ। ਉਹ 2015 ਵਿੱਚ 16 ਕਰੋੜ ਰੁਪੲੇ ਵਿੱਚ ਵਿਕਿਆ ਸੀ।ਆਸਟਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਗਲੇਨ ਮੈਕਸਵੈੱਲ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਨੇ 14.25 ਕਰੋੜ ਰੁਪਏ ਵਿੱਚ ਖਰੀਦਿਆ। ਆਸਟਰੇਲੀਆ ਦੇ ਸਟੀਵ ਸਮਿਥ ਨੂੰ ਦਿੱਲੀ ਕੈਪੀਟਲਜ਼ ਨੇ 2.20 ਕਰੋੜ ਰੁਪਏ ਵਿੱਚ ਖਰੀਦਿਆ।ਇੰਗਲੈਂਡ ਦੇ ਹਰਫਨਮੌਲਾ ਮੋਈਨ ਅਲੀ ਨੂੰ ਚੇਨੱਈ ਸੁਪਰਕਿੰਗਜ਼ ਨੇ 7 ਕਰੋੜ ਰੁਪਏ ਵਿੱਚ ਖਰੀਦਿਆ। ਭਾਰਤੀ ਹਰਫਨਮੌਲਾ ਸ਼ਿਵਮ ਦੁਬੇ ਨੂੰ ਰਾਜਸਥਾਨ ਰਾਇਲਜ਼ ਨੇ 4 ਕਰੋੜ 40 ਲੱਖ ਰੁਪਏ ਵਿੱਚ ਖਰੀਦਿਆ।