ਨਵੀਂ ਦਿੱਲੀ, 3 ਮਈ
ਕੋਲਕਾਤਾ ਨਾਈਟਰਾਈਡਰਜ਼ ਟੀਮ ਅਮਲੇ ਦੇ ਦੋ ਮੈਂਬਰਾਂ ਦੇ ਕੋਵਿਡ-19 ਲਈ ਪਾਜ਼ੇਟਿਵ ਨਿਕਲ ਆਉਣ ਮਗਰੋਂ ਅਹਿਮਦਾਬਾਦ ਵਿੱਚ ਅੱਜ ਕੋਲਕਾਤਾ ਨਾਈਟਰਾਈਡਰਜ਼ ਤੇ ਰੌਇਲ ਚੈਲੇਂਜਰਜ਼ ਬੰਗਲੌਰ ਦੀਆਂ ਟੀਮਾਂ ਵਿਚਾਲੇ ਖੇਡੇ ਜਾਣ ਵਾਲੇ ਆਈਪੀਐੱਲ ਦੇ ਮੈਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਬੀਸੀਸੀਆਈ ਦੇ ਸੂਤਰਾਂ ਨੇ ਕਿਹਾ ਕਿ ਇਹ ਮੈਚ ਹੁਣ ਕਿਸੇ ਹੋਰ ਦਿਨ ਖੇਡਿਆ ਜਾਵੇਗਾ। ਆਈਪੀਐੱਲ 30 ਮਈ ਨੂੰ ਖ਼ਤਮ ਹੋਣਾ ਹੈ। ਕੇਕੇਆਰ ਨੇ ਆਪਣਾ ਆਖਰੀ ਮੈਚ 29 ਅਪਰੈਲ ਨੂੰ ਦਿੱਲੀ ਕੈਪੀਟਲਜ਼ ਖਿਲਾਫ਼ ਅਹਿਮਦਾਬਾਦ ਵਿੱਚ ਹੀ ਖੇਡਿਆ ਸੀ।