ਚੰਡੀਗੜ੍ਹ, 26 ਅਪਰੈਲ
ਚੇਨੱਈ ਵਿਚ ਖੇਡੇ ਜਾ ਰਹੇ ਆਈਪੀਐਲ ਮੈਚ ਵਿਚ ਦਿੱਲੀ ਕੈਪੀਟਲਜ਼ ਨੇ ਸਨਰਾਈਜ਼ਰ ਹੈਦਰਾਬਾਦ ਨੂੰ ਸੁਪਰ ਓਵਰ ਵਿਚ ਹਰਾ ਦਿੱਤਾ ਹੈ। ਦਿੱਲੀ ਕੈਪੀਟਲ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ’ਤੇ 159 ਦੌੜਾਂ ਬਣਾਈਆਂ। ਜਦਕਿ ਸਨਰਾਈਜ਼ਰ ਨੇ ਵੀ 20 ਓਵਰਾਂ ਵਿਚ 159 ਦੌੜਾਂ ਬਣਾ ਦਿੱਤੀਆਂ ਤੇ ਮੈਚ ਟਾਈ ਹੋ ਗਿਆ ਜਿਸ ਕਾਰਨ ਮੈਚ ਦਾ ਫੈਸਲਾ ਸੁਪਰ ਓਵਰ ਵਿਚ ਹੋਇਆ। ਸਨਰਾਈਜ਼ਰ ਨੇ ਸੁਪਰ ਓਵਰ ਵਿਚ 7 ਦੌੜਾਂ ਬਣਾਈਆਂ ਜਦਕਿ ਦਿੱਲੀ ਨੇ 8 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਤੋਂ ਪਹਿਲਾਂ ਦਿੱਲੀ ਵਲੋਂ ਪ੍ਰਿਥਵੀ ਸ਼ਾਅ ਨੇ 53 ਜਦਕਿ ਕਪਤਾਨ ਰਿਸ਼ਭ ਪੰਤ ਨੇ 37 ਦੌੜਾਂ ਬਣਾਈਆਂ ਜਦਕਿ ਸਨਰਾਈਜ਼ਰ ਹੈਦਰਾਬਾਦ ਦੀਆਂ ਵਿਕਟਾਂ ਲਗਾਤਾਰ ਡਿੱਗਦੀਆਂ ਗਈਆਂ। ਹੈਦਰਾਬਾਦ ਵਲੋਂ ਕੇਨ ਵਿਲੀਅਮਸਨ ਨੇ 66 ਦੌੜਾਂ ਤੇ ਜੌਨੀ ਬੇਅਰਸਟੋਅ ਨੇ 38 ਦੌੜਾਂ ਬਣਾਈਆਂ।