ਨਵੀਂ ਦਿੱਲੀ:ਇੰਡੀਅਨ ਸੁਪਰ ਲੀਗ 2020-21 ਵਿੱਚ ਕਲੱਬਾਂ ਦੀ ਟਰਾਂਸਫਰ ਫੀਸ ਅਦਾ ਕਰਨ ਵਿਚ ਪਿਛਲੇ ਸਾਲ ਦੇ ਮੁਕਾਬਲੇ ਖਾਸਾ ਵਾਧਾ ਹੋਇਆ ਹੈ। ਇਸ ਵਾਰ ਕਲੱਬਾਂ ਨੇ ਨਵੇਂ ਖਿਡਾਰੀਆਂ ਨੂੰ ਖਰੀਦਣ ਨੂੰ ਤਰਜੀਹ ਦਿੱਤੀ ਤੇ 9.5 ਕਰੋੜ ਰੁਪਏ ਖਰਚੇ ਜੋ ਪਿਛਲੇ ਸਾਲ ਦੀ ਲੀਗ ਨਾਲੋਂ ਛੇ ਗੁਣਾ ਵੱਧ ਹਨ। ਇਸ ਤੋਂ ਪਹਿਲਾਂ ਕਲੱਬ ਟਰਾਂਸਫਰ ਫੀਸ ਅਦਾ ਕਰਨ ਤੋਂ ਝਿਜਕਦੇ ਸਨ ਤੇ ਖਿਡਾਰੀਆਂ ਨੂੰ ਬਦਲਣ ਦੀ ਥਾਂ ਉਨ੍ਹਾਂ ਨੂੰ ਟੀਮ ਵਿਚ ਲੈਂਦੇ ਸਨ ਜਿਨ੍ਹਾਂ ਦਾ ਠੇਕਾ ਖਤਮ ਹੋ ਚੁੱਕਿਆ ਹੁੰਦਾ ਸੀ।