ਇਸਲਾਮਾਬਾਦ, 22 ਨਵੰਬਰ
ਕੌਮਾਂਤਰੀ ਮੁਦਰਾ ਫੰਡ ਨੇ ਅੱਜ ਕਿਹਾ ਕਿ ਸੰਗਠਨ ਦਾ ਪਾਕਿਸਤਾਨ ਨਾਲ ਸਟਾਫ਼ ਪੱਧਰ ਉਤੇ ਸਮਝੌਤਾ ਹੋ ਗਿਆ ਹੈ ਤੇ ਰੁਕੀ ਹੋਈ ਵਿੱਤੀ ਫੰਡਿੰਗ ਬਹਾਲ ਕੀਤੀ ਜਾਵੇਗੀ। ਆਈਐਮਐਫ ਨੇ ਕਿਹਾ ਕਿ ਪਾਕਿਸਤਾਨੀ ਅਥਾਰਿਟੀ ਤੇ ਮੁਦਰਾ ਫੰਡ ਨੇ ਨੀਤੀਆਂ ਤੇ ਸੁਧਾਰਾਂ ’ਤੇ ਸਟਾਫ਼ ਪੱਧਰ ਉਤੇ ਸਮਝੌਤਾ ਸਿਰੇ ਚੜ੍ਹਾ ਲਿਆ ਹੈ। ਆਈਐਮਐਫ ਤੇ ਪਾਕਿਸਤਾਨ ਦਾ 2019 ਵਿਚ ਛੇ ਅਰਬ ਅਮਰੀਕੀ ਡਾਲਰ ਦੀ ਫੰਡਿੰਗ ਬਾਰੇ ਸਮਝੌਤਾ ਹੋਇਆ ਸੀ। ਕਈ ਸੁਧਾਰ ਰੁਕੇ ਹੋਣ ਕਾਰਨ ਇਹ ਪੈਸੇ ਪਿਛਲੇ ਸਾਲ ਰੋਕ ਦਿੱਤੇ ਗਏ ਸਨ।