ਡਬਲਿਨ (ਆਇਰਲੈਂਡ), 31 ਅਗਸਤ

ਬਰਤਾਨੀਆ ਵਿੱਚ ਰਹਿ ਰਹੇ ਕੇਰਲਾ ਮੂਲ ਦੇ ਦੋ ਲੜਕੇ ਉੱਤਰੀ ਆਇਰਲੈਂਡ ਵਿੱਚ ਝੀਲ ਵਿੱਚ ਡੁੱਬ ਗਏ। ਆਇਰਲੈਂਡ ਦੇ ਪਬਲਿਕ ਸਰਵਿਸ ਬ੍ਰੌਡਕਾਸਟਰ ਆਰਟੀਈ ਨੇ ਰਿਪੋਰਟ ਦਿੱਤੀ ਕਿ ਮਰਨ ਵਾਲਿਆਂ ਦੀ ਪਛਾਣ ਰੀਯੂਵੇਨ ਸਾਈਮਨ ਅਤੇ ਜੋਸੇਫ ਸੇਬੇਸਟੀਅਨ ਵਜੋਂ ਕੀਤੀ ਗਈ ਹੈ। ਉਹ ਛੇ ਦੋਸਤਾਂ ਦੇ ਸਮੂਹ ਵਿੱਚ ਸ਼ਾਮਲ ਸਨ ਜੋ ਸੋਮਵਾਰ ਸ਼ਾਮ ਨੂੰ ਤੈਰਾਕੀ ਲਈ ਗਏ ਸਨ।